ਅੰਮ੍ਰਿਤਸਰ, 17 ਮਈ,ਬੋਲੇ ਪੰਜਾਬ ਬਿਓਰੋ:
ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ ‘ਤੇ ਹਰ ਰੋਜ਼ ਹਜ਼ਾਰਾਂ ਲੋਕ ਰੀਟਰੀਟ ਸਮਾਰੋਹ ਦੇਖਣ ਲਈ ਪਹੁੰਚਦੇ ਹਨ। ਇਸ ਰੀਟਰੀਟ ਸਮਾਰੋਹ ਨੂੰ ਲੈ ਕੇ ਅਹਿਮ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹੁਣ ਮੋਸਮ ‘ਚ ਆਏ ਬਦਲਾਅ ਦੇ ਚੱਲਦਿਆਂ ਰੀਟਰੀਟ ਸਮਾਰੋਹ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਹਿਲਾਂ ਰੀਟਰੀਟ ਸਮਾਰੋਹ ਦਾ ਸਮਾਂ ਸ਼ਾਮ 5:30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ‘ਚੋਂ ਰੋਜ਼ਾਨਾ ਹਜ਼ਾਰਾਂ ਸੈਲਾਨੀ ਵਾਹਗਾ ਸਰਹੱਦ ‘ਤੇ ਰੀਟਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨ।