ਕੋਲਕਾਤਾ, 16 ਮਈ,ਬੋਲੇ ਪੰਜਾਬ ਬਿਓਰੋ:
ਪੱਛਮੀ ਬੰਗਾਲ ਦੇ ਮਾਲਦਾ ‘ਚ ਅੱਜ ਵੀਰਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ‘ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖਮੀ ਵੀ ਹੋਏ ਹਨ। ਪੁਲਸ ਮੁਤਾਬਕ ਮਰਨ ਵਾਲਿਆਂ ‘ਚ ਦੋ ਨਾਬਾਲਗ ਵੀ ਸ਼ਾਮਲ ਹਨ। ਦੋਵੇਂ ਮਾਨਿਕਚੱਕ ਥਾਣਾ ਖੇਤਰ ਦੇ ਰਹਿਣ ਵਾਲੇ ਸਨ, ਜਦਕਿ ਤਿੰਨ ਮਾਲਦਾ ਥਾਣਾ ਖੇਤਰ ਦੇ ਸਾਹਪੁਰ ਦੇ ਰਹਿਣ ਵਾਲੇ ਸਨ। ਬਾਕੀ ਦੋ ਗਜ਼ੋਲ ਥਾਣੇ ਦੇ ਅਦੀਨਾ ਅਤੇ ਬਾਲੂਪੁਰ ਦੇ ਵਾਸੀ ਸਨ। ਸਥਾਨਕ ਸੂਤਰਾਂ ਮੁਤਾਬਕ 11 ਮ੍ਰਿਤਕਾਂ ‘ਚੋਂ ਤਿੰਨ ਪੁਰਾਣੇ ਮਾਲਦਾ ਥਾਣੇ ਦੇ ਸਾਹਪੁਰ ਇਲਾਕੇ ਦੇ ਹਨ।
ਬਾਕੀ ਦੋ ਦੇ ਘਰ ਗਜ਼ੋਲ ਥਾਣੇ ਦੇ ਅਦੀਨਾ ਅਤੇ ਰਤੂਆ ਥਾਣੇ ਦੇ ਬਾਲੂਪੁਰ ਵਿੱਚ ਹਨ। ਬਾਕੀ ਘਰ ਹਰੀਸ਼ਚੰਦਰਪੁਰ ਅਤੇ ਅੰਗਰੇਜ਼ੀ ਬਾਜ਼ਾਰ ਥਾਣਾ ਖੇਤਰ ਵਿੱਚ ਹਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮਾਲਦਾ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਲਿਆਉਣ ਦੇ ਪ੍ਰਬੰਧ ਕੀਤੇ ਹਨ, ਪੁਲਿਸ ਅਤੇ ਸਥਾਨਕ ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਨਾਮ ਚੰਦਨ ਸਾਹਨੀ (40), ਰਾਜ ਮਿਰਧਾ (16), ਮਨੋਜੀਤ ਮੰਡਲ (21), ਅਸਿਤ ਸਾਹਾ (19), ਸੁਮਿਤਰਾ ਮੰਡਲ (46), ਪੰਕਜ ਮੰਡਲ (23), ਨਯਨ ਰਾਏ (23), ਪ੍ਰਿਅੰਕਾ ਸਿੰਘ ਰਾਏ (20), ਰਾਣਾ ਸ਼ੇਖ (8), ਅਤੁਲ ਮੰਡਲ (65) ਅਤੇ ਸਬਰੂਲ ਸ਼ੇਖ (11)
ਹਨ।