ਮੋਹਾਲੀ, 16 ਮਈ, ਬੋਲੇ ਪੰਜਾਬ ਬਿਓਰੋ: ਫੋਰਟਿਸ ਹਸਪਤਾਲ, ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਨੇ ਈਸੀਐਮਓ (ਐਕਸਟਰਾਕੋਰਪੋਰੀਅਲ ਮੇਮਬ੍ਰੇਨ ਆਕਸੀਜਨੇਸ਼ਨ) ਦੀ ਅਤਿ ਆਧੁਨਿਕ ਤਕਨੀਕ ਰਾਹੀਂ ਵਾਲਵੂਲਰ ਹਾਰਟ ਡਿਜ਼ੀਜ਼ (ਦਿਲ ਦੇ ਵਾਲਵ ਖਰਾਬ ਜਾਂ ਬਿਮਾਰ) ਤੋਂ ਪੀੜਤ 35 ਸਾਲਾ ਵਿਅਕਤੀ ਦੀ ਜਾਨ ਬਚਾਈ। ਈਸੀਐਮਓ ਐਕਸਟਰਾਕੋਰਪੋਰੀਅਲ ਲਾਈਫ ਸਪੋਰਟ ਦਾ ਇੱਕ ਰੂਪ ਹੈ, ਜੋ ਉਹਨਾਂ ਵਿਅਕਤੀਆਂ ਨੂੰ ਲੰਬੇ ਸਮੇਂ ਲਈ ਕਾਰਡੀਅਕ ਅਤੇ ਸਾਹ ਦੀ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੇ ਹਾਰਟ ਅਤੇ ਫੇਫੜੇ ਜੀਵਨ ਨੂੰ ਕਾਇਮ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਆਕਸੀਜਨ, ਗੈਸ ਐਕਸਚੇਂਜ ਜਾਂ ਖੂਨ ਦੀ ਸਪਲਾਈ ਪ੍ਰਦਾਨ ਕਰਨ ਵਿੱਚ ਅਸਮਰੱਥ ਹੁੰਦੇ ਹਨ।
ਫੋਰਟਿਸ ਹਸਪਤਾਲ, ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਅਡਿਸ਼ਨਲ ਡਾਇਰੈਕਟਰ, ਡਾ. ਕਰੁਣ ਬਹਿਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਮਰੀਜ਼ ਦਾ ਇਲਾਜ ਕੀਤਾ, ਜੋ ਕਿ ਪਹਿਲਾਂ ਹੀ ਇੰਟਰਾ ਔਰਟਿਕ ਬੈਲੂਨ ਪੰਪ (ਆਈਏਬੀਪੀ) ਅਤੇ ਵੈਂਟੀਲੇਟਰ ਸਪੋਰਟ ਸਿਸਟਮ ’ਤੇ ਸੀ ਅਤੇ ਮਰੀਜ਼ ਦੇ ਦਿਲ ਅਤੇ ਫੇਫੜੇ ਫੰਕਸ਼ਨ ਵਿੱਚ ਸੁਧਾਰ ਕਰਨ ਦੇ ਯੋਗ ਸੀ। ਇੱਕ ਇੰਟਰਾ-ਔਰਟਿਕ ਬੈਲੂਨ ਪੰਪ (ਆਈਏਬੀਪੀ) ਇੱਕ ਅਜਿਹਾ ਯੰਤਰ ਹੈ ਜੋ ਮਨੁੱਖੀ ਦਿਲ ਰਾਹੀਂ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦਾ ਹੈ। ਇਹ ਉਦੋਂ ਡਿਫਲੇਟ ਹੁੰਦਾ ਹੈ ਜਦੋਂ ਮਨੁੱਖੀ ਦਿਲ ਖੂਨ ਨੂੰ ਪੰਪ ਕਰਦਾ ਹੈ ਅਤੇ ਜਦੋਂ ਮਨੁੱਖੀ ਦਿਲ ਧੜਕਣ ਦੇ ਵਿਚਕਾਰ ਆਰਾਮ ਕਰਦਾ ਹੈ ਤਾਂ ਇਹ ਫੁੱਲਦਾ ਹੈ।
ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ, ਘਬਰਾਹਟ ਅਤੇ ਥਕਾਵਟ ਮਹਿਸੂਸ ਹੋ ਰਹੀ ਸੀ। ਉਸ ਨੂੰ ਹਾਲ ਹੀ ਵਿਚ ਫੋਰਟਿਸ ਮੋਹਾਲੀ ਲਿਜਾਇਆ ਗਿਆ ਅਤੇ ਤੁਰੰਤ ਵੈਂਟੀਲੇਟਰ ’ਤੇ ਰੱਖਿਆ ਗਿਆ। ਈਸੀਜੀ ਨਾਲ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਦੀ ਧੜਕਣ ਵਿੱਚ ਤਬਦੀਲੀ ਹੋ ਰਹੀ ਹੈ, ਜੋ ਕਿ ਦਿਲ ਦੇ ਦੌਰੇ ਦਾ ਸੰਕੇਤ ਹੈ। ਹਾਲਾਂਕਿ ਉਸਦੀ ਐਂਜੀਓਗ੍ਰਾਫੀ ਨਾਰਮਲ ਸੀ, ਪਰ ਉਨ੍ਹਾਂ ਦਾ ਦਿਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ, ਜਿਸ ਤੋਂ ਬਾਅਦ ਇੱਕ ਆਈਏਬੀਪੀ ਡਿਵਾਇਸ ਲਗਾਈ ਗਈ। ਦੋ ਦਿਨਾਂ ਬਾਅਦ ਜਦੋਂ ਮਰੀਜ਼ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਦੁਬਾਰਾ ਲਾਇਫ਼ ਸਪੋਰਟ ਸਿਸਟਮ ’ਤੇ ਰੱਖਿਆ ਗਿਆ। ਹਾਲਾਂਕਿ ਮਰੀਜ਼ ਨੂੰ ਆਈਏਬੀਪੀ ਅਤੇ ਵੈਂਟੀਲੇਟਰ ’ਤੇ ਕਾਰਡੀਅਕ ਅਰੇਸਟ ਹੋਇਆ ਸੀ, ਪਰ ਡਾ. ਬਹਿਲ ਉਨ੍ਹਾਂ ਨੁੰ ਸਫਲਤਾਪੂਰਵਕ ਮੁੜ ਸੁਰਜੀਤ ਕਰਨ ਦੇ ਯੋਗ ਸਨ।
ਕਿਉਂਕਿ ਉਨ੍ਹਾਂ ਦੇ ਦਿਲ ਦਾ ਖੱਬਾ ਪਾਸਾ ਲੋੜੀਂਦਾ ਖੂਨ ਪੰਪ ਕਰਨ ਦੇ ਯੋਗ ਨਹੀਂ ਸੀ, ਇਸ ਲਈ ਮਰੀਜ਼ ਨੂੰ ਲਾਇਫ਼ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਸੀ। ਮਰੀਜ਼ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਅਤੇ ਉਸਦੀ ਖੂਨ ਦੀਆਂ ਰਿਪੋਰਟਾਂ ਵਿੱਚ ਹਾਲ ਹੀ ਵਿੱਚ ਲੈਪਟੋਸਪੀਰਾ ਇੰਨਫੈਕਸ਼ਨ (ਇੱਕ ਬੈਕਟੀਰੀਆ ਦੀ ਬਿਮਾਰੀ ਜੋ ਕਿ ਕੁੱਤਿਆਂ ਅਤੇ ਖੇਤਾਂ ਦੇ ਜਾਨਵਰਾਂ ਵਰਗੇ ਸੰਕਰਮਿਤ ਜਾਨਵਰਾਂ ਦੇ ਪਿਸ਼ਾਬ ਰਾਹੀਂ ਫੈਲਦੀ ਹੈ) ਦਾ ਖੁਲਾਸਾ ਹੋਇਆ ਹੈ।
ਡਾ. ਬਹਿਲ ਨੇ ਮਰੀਜ਼ ਦਾ ਇਲਾਜ ਨਾੜੀ ਵਿੱਚ ਐਂਟੀਬਾਇਓਟਿਕਸ ਅਤੇ ਇੰਜੈਕਸ਼ਨ ਵਾਲੇ ਸਟੀਰੌਇਡਜ਼ ਦੀਆਂ ਉੱਚ ਖੁਰਾਕਾਂ ਨਾਲ ਕੀਤਾ। ਮਰੀਜ਼ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਇਆ ਅਤੇ ਉਸਨੂੰ ਵੈਂਟੀਲੇਟਰ ਤੋਂ ਛੁਟਕਾਰਾ ਦਿਵਾਇਆ ਗਿਆ, ਉਸ ਤੋਂ ਬਾਅਦ ਆਈਏਬੀਪੀ ਡਿਵਾਇਸ ਅਤੇ ਫਿਰ ਈਸੀਐਮਓ ਲਗਾਇਆ ਗਿਆ, ਜੋ ਕਿ ਡਾ. ਟੀਐਸ ਮਹੰਤ ਦੀ ਅਗਵਾਈ ਵਿੱਚ ਸੀਟੀਵੀਐਸ ਟੀਮ ਦੁਆਰਾ ਕੀਤਾ ਗਿਆ ਸੀ। ਇਕ ਮਹੀਨੇ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਅੱਜ ਉਹ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਕੇਸ ਦੀ ਚਰਚਾ ਕਰਦੇ ਹੋਏ, ਡਾ. ਬਹਿਲ ਨੇ ਕਿਹਾ, ‘‘ਮਰੀਜ਼ ਦਾ ਦਿਲ ਹੌਲੀ-ਹੌਲੀ 25 ਫ਼ੀਸਦੀ ਦੇ ਇਜੈਕਸ਼ਨ ਫਰੈਕਸ਼ਨ ਨਾਲ ਠੀਕ ਹੋ ਗਿਆ – ਇਹ ਸਰੀਰ ਵਿੱਚ ਆਕਸੀਜਨ ਭਰਪੂਰ ਖੂਨ ਨੂੰ ਪੰਪ ਕਰਨ ਦੀ ਦਿਲ ਦੀ ਸਮਰੱਥਾ ਨੂੰ ਮਾਪਦਾ ਹੈ। ਈਸੀਐਮਓ ਜਾਨਲੇਵਾ ਦਿਲ ਦੀਆਂ ਸਥਿਤੀਆਂ ਦੇ ਇਲਾਜ ਲਈ ਇੱਕ ਅਨਮੋਲ ਸਾਧਨ ਹੈ। ਸਾਹ ਦੀ ਕਮੀ, ਬਹੁਤ ਜ਼ਿਆਦਾ ਥਕਾਵਟ, ਭੁੱਖ ਨਾ ਲੱਗਣਾ ਅਤੇ ਲੰਬੇ ਸਮੇਂ ਤੱਕ ਆਮ ਕਮਜ਼ੋਰੀ ਵਰਗੇ ਲੱਛਣਾਂ ਨੂੰ ਇੱਕ ਕਾਰਡੀਓਲੋਜਿਸਟ ਦੇ ਧਿਆਨ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।’’