ਚੰਡੀਗੜ੍ਹ, 15 ਮਈ, ਬੋਲੇ ਪੰਜਾਬ ਬਿਓਰੋ:
ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦੇ ਸਬੰਧ ਵਿਚ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਸਿੱਖਿਆ ਸਕੱਤਰ ਪੰਜਾਬ ਕਮਲ ਕਿਸ਼ੋਰ ਯਾਦਵ ਨਾਲ ਮੀਟਿੰਗ ਕੀਤੀ ਗਈ। ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸਾਰੀਆਂ ਮੰਗਾਂ ਤੇ ਵਿਸਤਾਰ ਨਾਲ ਗੱਲਬਾਤ ਹੋਈ।
ਮਾਸਟਰ ਕੇਡਰ ਦੀ ਨਵੀਂ ਭਰਤੀ ਬਾਰੇ ਪੁੱਛਣ ਤੇ ਸਿੱਖਿਆ ਸਕੱਤਰ ਨੇ ਕਿਹਾ ਕਿ ਜਦੋਂ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਸ਼ਨ ਲਈ ਲਿਸਟਾਂ ਮੁਕੰਮਲ ਨਹੀਂ ਹੋ ਜਾਂਦੀਆਂ ਤਾਂ ਮਾਸਟਰ ਕੇਡਰ ਭਰਤੀ ਲਈ ਕਿੰਨੀਆਂ ਪੋਸਟਾਂ ਦਿੱਤੀਆਂ ਜਾਣਗੀਆਂ, ਇਸ ਬਾਰੇ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ।
55% ਦੀ ਸ਼ਰਤ ਅਤੇ ਉਮਰ ਹੱਦ ਵਿੱਚ ਛੋਟ ਬਾਰੇ ਜਵਾਬ ਦਿੱਤਾ ਗਿਆ ਹੈ ਕਿ, ਜਦੋਂ ਤੱਕ ਪੋਸਟਾਂ ਦੀ ਗਿਣਤੀ ਦੀ ਪ੍ਰਪੋਜਲ ਤਿਆਰ ਕਰਕੇ ਕੈਬਨਿਟ ਵੱਲੋਂ ਪ੍ਰਵਾਨਗੀ ਲਈ ਭੇਜੀ ਜਾਵੇਗੀ ਤਾਂ, ਇਨ੍ਹਾਂ ਮੰਗਾਂ ‘ਤੇ ਵਿਚਾਰ ਕੀਤੀ ਜਾਵੇਗੀ।
ਲੈਕਚਰਾਰ ਦੀ ਭਰਤੀ ਸਬੰਧੀ ਸਮਾਜਿਕ ਸਿੱਖਿਆ ਨੂੰ ਕੰਨਸੀਡਰ ਕਰਨ ਦੀ ਮੰਗ ਬਾਰੇ ਕਿਹਾ ਗਿਆ ਕਿ ਚੋਣਾਂ ਤੋਂ ਬਾਅਦ ਕੈਬਨਿਟ ਮੀਟਿੰਗ ਵਿੱਚ ਪੋਸਟਾਂ ਦੀ ਗਿਣਤੀ ਅਤੇ ਸੋਸ਼ਲ ਸਟੱਡੀ ਵਿਸ਼ੇ ਪ੍ਰਵਾਨਗੀ ਉਪਰੰਤ ਹੀ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇਗਾ।
ਆਰਟ ਐਂਡ ਕਰਾਫਟ ਦੀ ਭਰਤੀ ਮੁਕੰਮਲ ਕਰਨ ਦੀ ਮੰਗ ਬਾਰੇ ਜਵਾਬ ਦਿੱਤਾ ਗਿਆ ਕਿ ਇਹ ਅੰਡਰ ਪ੍ਰੋਸੈਸਿੰਗ ਹੈ ਇਸ ਵਿੱਚ ਹਾਲੇ ਸਮਾਂ ਲੱਗੇਗਾ।
ਮੋਰਚੇ ਦੇ ਸੂਬਾਈ ਆਗੂ ਰਮਨ ਕੁਮਾਰ ਮਲੋਟ, ਸੁਖਵਿੰਦਰ ਸਿੰਘ ਢਿਲਵਾਂ, ਹਰਜਿੰਦਰ ਸਿੰਘ ਝੁਨੀਰ, ਜਸਵੰਤ ਘੁਬਾਇਆ, ਅਮਨਦੀਪ ਸਿੰਘ ਸੇਖਾ, ਸਿੰਮੀ ਪਟਿਆਲਾ ਹਰਜਿੰਦਰ ਬੁੱਢਲਾਡਾ ਨੇ ਕੇਡਰ ਨੂੰ ਸੁਨੇਹਾ ਦਿੱਤਾ ਕਿ ਜੋ ਮੌਜੂਦ ਆਮ ਆਦਮੀ ਪਾਰਟੀ ਦੇ ਐਮ ਪੀ ਉਮੀਦਵਾਰ, ਮੰਤਰੀਆਂ, ਵਿਧਾਇਕਾਂ ਨੂੰ ਮੰਗ ਪੱਤਰ ਦੇਣ ਵਾਲੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ ਅਤੇ ਜਿਥੇ ਵੀ ਮੁੱਖ ਮੰਤਰੀ ਪੰਜਾਬ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਣ, ਉਥੇ ਉਹਨਾਂ ਨੂੰ ਸਵਾਲ ਕੀਤੇ ਜਾਣ ਅਤੇ ਮੰਗ ਪੱਤਰ ਦਿੱਤੇ ਜਾਣ ਤੇ ਜੇਕਰ ਸਾਨੂੰ ਅਣਗੌਲਿਆਂ ਕੀਤਾ ਗਿਆ ਤਾਂ ਤਿਖਾ ਵਿਰੋਧ ਕੀਤਾ ਜਾਵੇਗਾ।