ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਦਾ ਕਾਤਲ ਗ੍ਰਿਫਤਾਰ

ਚੰਡੀਗੜ੍ਹ ਪੰਜਾਬ

ਗੁਰਦਾਸਪੁਰ , 14 ਮਈ ਬੋਲੇ ਪੰਜਾਬ ਬਿਓਰੋ:ਬੀਤੇ ਦਿਨੀਂ ਬਾਬਾ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ ਤੇਹਰ੍ਹਵੇ ਮੁੱਖੀ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਸਨ ਅਤੇ ਬਟਾਲਾ ਨਜਦੀਕੀ ਕਸਬਾ ਘੁਮਾਣ ਦੇ ਪਿੰਡ ਅਠਵਾਲ ਵਿਖੇ ਗੁਰਦਵਾਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਕਰਦੇ ਸੀ ਦਾ ਕਤਲ ਓਹਨਾ ਦੇ ਨੌਜਵਾਨ ਚੇਲੇ ਵਲੋਂ ਹੀ ਕਰ ਦਿੱਤਾ ਗਿਆ ਸੀ। ਪ੍ਰੈਸ ਵਾਰਤਾ ਦੌਰਾਨ ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਕਾਤਿਲ ਨੌਜਵਾਨ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸੰਭਾਲ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੀ ਰਾਤ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਮਾਲਿਸ ਕਰ ਰਿਹਾ ਸੀ ਤਦੇ ਹੀ ਝਗੜਾ ਹੋ ਗਿਆ ਅਤੇ ਬਾਬਾ ਬਲਵਿੰਦਰ ਸਿੰਘ ਨੇ ਲੱਤ ਮਾਰ ਦਿੱਤੀ ਜਿਸ ਤੋਂ ਗੁੱਸਾ ਹੋਕੇ ਰਮਨਦੀਪ ਸਿੰਘ ਨੇ ਆਪਣੀ ਕਿਰਚ ਨਾਲ ਵਾਰ ਕਰਦੇ ਹੋਏ ਬਾਬਾ ਬਲਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਤੋ ਬਾਅਦ ਖੁਦ ਮੌਕੇ ਤੋਂ ਫਰਾਰ ਹੋ ਗਿਆ ।ਜਿਸਨੂੰ ਬਟਾਲਾ ਪੁਲਿਸ ਵਲੋਂ ਕਰੀਬ 12 ਦਿਨ ਬਾਅਦ ਬਟਾਲਾ ਦੀ ਚਿੱਟੀ ਗਰਾਉਂਡ ਦੇ ਨਜ਼ਦੀਕ ਤੋਂ ਕਾਬੁ ਕੀਤਾ ਗਿਆ ।ਇਸ ਸਮੇ ਦੌਰਾਨ ਰਮਨਦੀਪ ਅਲਗ ਅਲਗ ਜਗ੍ਹਾ ਤੇ ਜਾਕੇ ਆਪਣੇ ਆਪ ਨੂੰ ਛੁਪਾਉਂਦਾ ਰਿਹਾ ਕਤਲ ਕਰਨ ਲਈ ਵਰਤੀ ਗਈ ਕਿਰਚ ਬਰਾਮਦ ਵੀ ਕਰ ਲਈ ਗਈ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।

Leave a Reply

Your email address will not be published. Required fields are marked *