ਨਵੀਂ ਦਿੱਲੀ, 13 ਮਈ,ਬੋਲੇ ਪੰਜਾਬ ਬਿਓਰੋ:
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 87.98 ਫੀਸਦੀ ਬੱਚਿਆਂ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਵਾਰ ਵੀ ਕੁੜੀਆਂ ਨੇ ਜਿੱਤ ਹਾਸਲ ਕੀਤੀ ਹੈ। 12ਵੀਂ ਜਮਾਤ ਦੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ cbse.nic.in ‘ਤੇ ਜਾ ਕੇ ਤੁਰੰਤ ਆਪਣੇ ਨਤੀਜੇ ਦੇਖ ਸਕਦੇ ਹਨ।
ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 91.52 ਰਹੀ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 85.12 ਪ੍ਰਤੀਸ਼ਤ ਰਹੀ। ਲੜਕਿਆਂ ਨਾਲੋਂ 6.40 ਫੀਸਦੀ ਵੱਧ ਲੜਕੀਆਂ ਪਾਸ ਹੋਈਆਂ ਹਨ। ਤ੍ਰਿਵੇਂਦਰਮ ਦੇਸ਼ ਭਰ ਵਿੱਚ ਸਭ ਤੋਂ ਅੱਗੇ ਹੈ। ਇੱਥੇ ਪਾਸ ਪ੍ਰਤੀਸ਼ਤਤਾ 99.91 ਹੈ। ਦਿੱਲੀ ਵੈਸਟ ਦੀ ਪਾਸ ਪ੍ਰਤੀਸ਼ਤਤਾ 95.64 ਪ੍ਰਤੀਸ਼ਤ ਰਹੀ। ਦਿੱਲੀ ਈਸਟ ਦੀ ਪ੍ਰਤੀਸ਼ਤਤਾ 94.51 ਪ੍ਰਤੀਸ਼ਤ ਰਹੀ।