ਫਤਿਹਗੜ੍ਹ ਸਾਹਿਬ ਲੋਕ ਸਭਾ ਲਈ ਭਾਜਪਾ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕੀ ਦੇ ਹੱਕ ਵਿੱਚ ਕੱਲ ਫਤਿਹਗੜ੍ਹ ਸਾਹਿਬ ਵਿੱਚ ਵਿਸ਼ਾਲ ਰੈਲੀ : ਜਗਮੋਹਨ ਸਿੰਘ ਰਾਜੂ

ਚੰਡੀਗੜ੍ਹ ਪੰਜਾਬ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਅਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸ਼੍ਰੀ ਪ੍ਰੇਮ ਚੰਦ ਬੈਰਵਾ ਮੌਜੂਦ ਹੋਣਗੇ।

ਗੇਜਾ ਰਾਮ ਵਾਲਮੀਕੀ ਕੱਲ ਮਿਤੀ 14/04/24 ਨੂੰ ਦੁਪਹਿਰ 12:30 ਵਜੇ ਲੋਕ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨਗੇ।

ਚੰਡੀਗੜ 13 ਮਈ ,ਬੋਲੇ ਪੰਜਾਬ ਬਿਓਰੋ:
ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ ਦੇ ਸਮਰਥਨ ਵਿੱਚ ਅੱਜ ਸਵੇਰੇ 9:30 ਵਜੇ ਰਾਣਾ ਹੈਰੀਟੇਜ ਨੇੜੇ ਚੁੰਗੀ ਨੰਬਰ 4 ਨੇੜੇ ਭਾਜਪਾ ਵੱਲੋਂ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਅਤੇ ਉਪ ਮੁੱਖ ਮੰਤਰੀ ਰਾਜਸਥਾਨ ਸ਼੍ਰੀ ਪ੍ਰੇਮ ਚੰਦ ਬੈਰਵਾ, ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ, ਲੋਕ ਸਭਾ ਹਲਕਾ ਇੰਚਾਰਜ ਪਰਦੀਪ ਗਰਗ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਹੋਵੇਗੀ।
ਰੈਲੀ ਤੋਂ ਬਾਅਦ ਗੇਜਾ ਰਾਮ ਵਾਲਮੀਕਿ ਦੇ ਸਮਰਥਨ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਜਾਵੇਗਾ।
ਰੋਡ ਸ਼ੋਅ ਤੋਂ ਬਾਅਦ ਦੁਪਹਿਰ 12:30 ਵਜੇ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਪਹੁੰਚੇ ਹੋਏ ਮੁੱਖ ਮਹਿਮਾਨਾਂ ਸਮੇਤ ਲੋਕ ਸਭਾ ਲਈ ਆਪਣੀ ਉਮੀਦਵਾਰੀ ਦਾਇਰ ਕਰਨਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਭੁਪਿੰਦਰ ਸਿੰਘ ਚੀਮਾ, ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਲੋਕ ਸਭਾ ਹਲਕਾ ਇੰਚਾਰਜ ਪਰਦੀਪ ਗਰਗ ਵੀ ਹਾਜ਼ਰ ਸਨ।

Leave a Reply

Your email address will not be published. Required fields are marked *