ਵਿਰੋਧੀ ਪਾਰਟੀਆਂ ਦੇ ਸਰਮਾਏਦਾਰਾਂ ਦਾ ਮੁਕਾਬਲਾ ਗਰੀਬ ਸਮਾਜ ਦਾ ਹਾਥੀ ਕਰੇਗਾ – ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ ਪੰਜਾਬ

ਬਸਪਾ ਉਮੀਦਵਾਰ ਜਸਵੀਰ ਗੜੀ ਦਾ ਚੋਣ ਆਗਾਜ ਨਵਾਂਸ਼ਹਿਰ ਚ ਖੁੱਲਿਆ ਚੋਣ ਦਫਤਰ

ਨਵਾਂਸ਼ਹਿਰ 12ਮਈ,ਬੋਲੇ ਪੰਜਾਬ ਬਿਓਰੋ:
ਬਹੁਜਨ ਸਮਾਜ ਪਾਰਟੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਅੱਜ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਚੋਣ ਦਫਤਰ ਦਾ ਉਦਘਾਟਨ ਕਰਨ ਪੁੱਜੀ। ਲੋਕ ਸਭਾ ਦੀ ਹਰੇਕ ਵਿਧਾਨ ਸਭਾ ਤੋਂ ਬਸਪਾ ਦੀ ਮੁੱਖ ਲੀਡਰਸ਼ਿਪ ਪੁੱਜੀ ਜਿਸ ਦੀ ਅਗਵਾਈ ਬਸਪਾ ਵਿਧਾਇਕ ਡਾ ਨਛੱਤਰ ਪਾਲ ਜੀ ਕਰ ਰਹੇ। ਬਸਪਾ ਉਮੀਦਵਾਰ ਦੀ ਹਾਜ਼ਰੀ ਵਿੱਚ ਚੋਣ ਦਫਤਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਮੀਦਵਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 75ਸਾਲਾਂ ਵਿੱਚ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਕਾਂਗਰਸ ਅਕਾਲੀ, ਆਮ ਆਦਮੀ ਪਾਰਟੀਆ ਨੇ ਵੱਡੇ ਸਰਮਾਏਦਾਰ ਉਮੀਦਵਾਰ ਪੰਜਾਬ ਦੇ ਕੋਨੇ ਕੋਨ ਚੋ ਲਿਆਕੇ ਖੜੇ ਕੀਤੇ ਹਨ, ਜਿਨਾਂਨੇ ਧਨ-ਬਲ ਦੇ ਨਾਲ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਲੋਕ ਸਭਾ ਦੇ 17 ਲੱਖ ਵੋਟਰਾਂ ਵਿੱਚੋਂ 15 ਲੱਖ ਵੋਟ ਗਰੀਬ, ਮਜਲੂਮ, ਦਲਿਤ ਪਿਛੜੇ ਗਰੀਬਾਂਵਤੇ ਮੱਧਵਰਗੀ ਲੋਕਾਂ ਦੀ ਹੈ।
ਇਸ ਲੋਕ ਸਭਾ ਦੇ ਖਿੱਤੇ ਖੁਰਾਲਗੜ੍ਹ ਸਾਹਿਬ ਵਿੱਚ ਗਰੀਬਾਂ ਦੇ ਰਹਿਬਰ ਗੁਰੂ ਰਵਿਦਾਸ ਜੀ ਮਹਾਰਾਜ ਨੇ ਪਰਾਧੀਨਤਾ ਪਾਪ ਹੈ ਦਾ ਸੰਦੇਸ਼ ਦੇਣ ਦੇ ਨਾਲ ਨਾਲ ਐਸਾ ਚਾਹੂ ਰਾਜ ਮੈਂ ਦਾ ਸੰਕਲਪ ਵੀ ਦਿੱਤਾ। ਇਸੇ ਹੀ ਲੋਕ ਸਭਾ ਵਿੱਚ ਚਮਕੌਰ ਦੀ ਗੜੀ ਵਿੱਚ ਦਸ਼ਮੇਸ਼ ਪਿਤਾ ਨੇ ਇਨ ਗਰੀਬ ਸਿੱਖਣ ਕੋ ਤੂੰ ਪਾਤਸ਼ਾਹੀ ਦੇ ਸੰਕਲਪ ਵਿੱਚ ਦਲਿਤਾਂ ਤੇ ਗਰੀਬਾਂ ਦੀ ਗੱਲ ਕੀਤੀ। ਇਸੇ ਹੀ ਲੋਕ ਸਭਾ ਵਿੱਚ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਨੇ ਦਲਿਤਾਂ ਤੇ ਪਿੱਛੜਿਆਂ ਦੀ ਹਕੂਮਤ ਬਣਾਉਣ ਦਾ ਸੱਦਾ ਦਿੱਤਾ। ਪ੍ਰੰਤੂ ਆਜ਼ਾਦੀ ਦੇ 75 ਸਾਲਾਂ ਵਿੱਚ ਅਨੰਦਪੁਰ ਸਾਹਿਬ ਤੋਂ ਦਲਿਤ ਤੇ ਪਿਛੜਾ ਕਦੇ ਵੀ ਲੋਕ ਨੁਮਾਇੰਦਾ ਨਹੀਂ ਚੁਣਿਆ ਗਿਆ। ਅੱਜ ਵੀ ਵੱਖ-ਵੱਖ ਪਾਰਟੀਆਂ ਨੇ ਵੱਡੇ ਸਰਮਾਏਦਾਰ ਬਾਹਰੀ ਇਲਾਕਿਆਂ ਤੋਂ ਦਿੱਤੇ ਹਨ ਜੋ ਕਿ ਅਨੰਦਪੁਰ ਸਾਹਿਬ ਲੋਕ ਸਭਾ ਨਾਲ ਸੰਬੰਧਿਤ ਵੀ ਨਹੀਂ ਹਨ। ਸਰਦਾਰ ਗੜੀ ਨੇ ਕਿਹਾ ਕਿ ਸਮੁੱਚੇ ਗਰੀਬਾਂ, ਦਲਿਤਾਂ, ਪਿਛੜੇ ਵਰਗਾਂ ਤੇ ਪੰਥਕ ਸੋਚ ਰੱਖਣ ਵਾਲੇ ਲੋਕਾਂ ਨੂੰ ਇਕੱਠੇ ਹੋਕੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਹਰਾਕੇ ਵੱਡਾ ਸਬਕ ਸਿਖਾਉਣਾ ਚਾਹੀਦਾ ਹੈ।
ਵਿਧਾਇਕ ਡਾਕਟਰ ਨਛੱਤਰਪਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਜਾਤੀ ਧਰਮਾਂ ਦੇ ਲੋਕਾਂ ਨੂੰ ਗਰੀਬ ਪੱਖੀ ਪੰਥਕ ਸੋਚ ਰੱਖਣ ਵਾਲੇ ਜਸਵੀਰ ਸਿੰਘ ਗੜੀ ਬਸਪਾ ਉਮੀਦਵਾਰ ਨੂੰ ਇੱਕ ਇੱਕ ਵੋਟ ਪਾ ਕੇ ਇਸ ਖਿੱਤੇ ਦੇ ਵਿਕਾਸ ਲਈ ਲਾਮਬੰਦ ਹੋਣਾ ਚਾਹੀਦਾ ਹੈ। ਤਾਂ ਕਿ ਸਮੁੱਚੇ ਇਲਾਕੇ ਦੇ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਕੇਂਦਰ ਸਰਕਾਰ ਤੋਂ ਵੱਡੀਆਂ ਵਿਕਾਸ ਦੀਆਂ ਗਰਾਂਟਾਂ ਇਸ ਖਿੱਤੇ ਦੇ ਵਿਕਾਸ ਲਈ ਲਗਾਈਆਂ ਜਾ ਸਕਣ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਪਿਛਲੇ ਢਾਈ ਸਾਲਾਂ ਤੋਂ ਸਾਰੇ ਵਿਧਾਇਕਾਂ ਨੂੰ ਇੱਕ ਨਿੱਕੀ ਦੁਆਨੀ ਦੀ ਗਰਾਂਟ ਨਾ ਦੇਕੇ ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਦਾ ਬੇੜਾ ਗਰਕ ਕਰ ਦਿੱਤਾ ਹੈ। ਇਸ ਮੌਕੇ ਸੂਬਾ ਇੰਚਾਰਜ ਸ੍ਰੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਸੂਬਾ ਸਕੱਤਰ ਮਾਸਟਰ ਰਾਮਪਾਲ ਸੂਬਾ ਕਮੇਟੀ ਮੈਂਬਰ ਦਿਲਬਾਗ ਚੰਦ ਮਹਿੰਦੀਪੁਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰ ਪਰ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਚੱਪੜ ਚਿੜੀ ਤਹਿਸੀਲਦਾਰ ਜਗਿੰਦਰ ਸਿੰਘ, ਸ੍ਰੀ ਮਨੋਹਰ ਕਮਾਨ ਰਸਪਾਲ ਮਹਾਲੋ ਜਸਵੀਰ ਸਿੰਘ ਔਲੀਆਪਰ ਭੁਪਿੰਦਰ ਬੇਗਮਪੁਰੀ, ਥਾਣੇਦਾਰ ਬਲਵਿੰਦਰ ਭੰਗਲ, ਕੇਵਲ ਸਲੋਹ, ਨਰੇਸ਼ ਊੜਾਪੜ ਗਿਆਨ ਚੰਦ, ਬਲਦੇਵ ਮਾਹੀ, ਹਰਬਲਾਸ ਬੱਧਣ, ਮਾਸਟਰ ਪ੍ਰੇਮ ਰਤਨ, ਰਣਵੀਰ ਬਬਰ ਅਮਰਜੀਤ ਸੈਲਾ, ਕੁਲਦੀਪ ਬਹਿਰਾਮ, ਸੋਮਨਾਥ ਰਟੈਂਡਾ ਸਤਪਾਲ ਸਾਹਲੋ, ਰਾਜ ਦਦਰਾਲ, ਬਲਜਿੰਦਰ ਮੰਗੂਵਾਲ, ਹਰਬੰਸ ਜਾਨੀ ਆਲ਼, ਸੋਨੂ ਲੱਧੜ, ਐਡਵੋਕੇਟ ਮੁਕੇਸ਼ ਬਾਲੀ, ਸਰਪੰਚ ਮਨਜੀਤ ਸੂਦ, ਕੌਂਸਲਰ ਗੁਰਮੁਖ ਨੌਰਥ, ਕੌਂਸਲਰ ਪੰਮਾ ਭਾਟੀਆ, ਸਰਪੰਚ ਬਖਸ਼ੀਸ਼ ਮਾਜਰਾ ਜੱਟਾ, ਸਤਪਾਲ ਲੰਗੋਆ, ਧਰਮ ਚੰਦ ਡੀਸੀ, ਬਲਕਾਰ ਨਵਾਂਸ਼ਹਿਰ, ਅਮਰੀਕ ਨਵਾਂ ਸ਼ਹਿਰ, ਰਕੇਸ਼ ਊਧੋਵਾਲ, ਰਕੇਸ਼ ਰੋਡ, ਗੁਲਮਰਗ, ਸੁਰਿੰਦਰ ਸੀਮਾਰ, ਕਮਲ ਚੋਪੜਾ, ਮਾਸਟਰ ਮੋਹਨ ਸਿੰਘ ਨੌਧੇ ਮਾਜਰਾ, ਕੁਲਦੀਪ ਘਨੌਲੀ, ਗੁਰਵਿੰਦਰ ਗੋਲਡੀ, ਸੁਖਵਿੰਦਰ ਮੋਠਾਪੁਰ, ਕੁਲਦੀਪ ਪਪਰਾਲੀ, ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *