ਮਾਵਾਂ
ਚੰਡੀਗੜ੍ਹ
ਮਾਵਾਂ ਕਦੇ ਵੀ ਨਹੀਂ ਗਵਾਚਦੀਆਂ।
ਅਕਸਰ ਹੀ ਵੱਡੀਆਂ ਭੈਣਾਂ,
ਬੱਸ ਚ ਨਾਲ ਬੈਠੀ ਬਜ਼ੁਰਗ ਔਰਤ,
ਨਾਲ ਦੀ ਸਹਿਕਰਮਚਾਰੀ,
ਕਦੇ ਕਦਾਈ ਸਹੇਲੀ,
ਗੁਰੂ ਘਰ ਸੇਵਾ ਕਰਦੀ ਸਿੰਘਣੀ,
ਤੇ ਕਈ ਵਾਰ ਕੋਈ ਬਿਰਧ ਰੁੱਖ ਬਾਬਾ ਵੀ
ਕਦੋਂ ਮਾਂ ਬਣ ਬੈਠਦੀ ਹੈ, ਸਾਡੇ ਖਿਆਲ ‘ਚ ਹੀ ਨਹੀਂ ਹੁੰਦਾ।
ਨਸੀਹਤ ਦਿੰਦੀ
ਰੋਕਦੀ
ਟੋਕਦੀ
ਸਮਝਾਉਂਦੀ
ਵਰਾਉਂਦੀ ਪ੍ਰੇਮਿਕਾ ਵੀ ਮਾਂ ਬਣ ਬੈਠਦੀ ਹੈ।
ਮਾਵਾਂ ਕਦੇ ਵੀ ਨਹੀਂ ਗਵਾਚਦੀਆਂ।
ਲੱਭ ਲੈਂਦੀਆਂ ਨੇ ਆਪਣੇ ਹੀ ਧੀ ਪੁੱਤ
ਨਾਲ ਤੁਰਦੇ ਇਨਸਾਨ ਚੋਂ,
ਤੇ ਨਸੀਹਤਾਂ ਦੀ ਬਖਸ਼ ਹੁੰਦੀ ਹੈ।
ਰੁਪਿੰਦਰ ਮਾਨ