ਮਾਂ ਦਾ ਸਸਕਾਰ ਕਰਨ ਜਾ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਤਿੰਨ ਜੀਆਂ ਦੀ ਮੌਤ, ਸੱਤ ਜਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 12 ਮਈ,ਬੋਲੇ ਪੰਜਾਬ ਬਿਓਰੋ:
ਦਿੱਲੀ ਨੈਸ਼ਨਲ ਹਾਈਵੇ ‘ਤੇ ਮਾਂ ਦੇ ਸਸਕਾਰ ਲਈ ਜਾ ਰਹੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ।ਵਿਅਕਤੀ ਆਪਣੀ ਪਤਨੀ, ਧੀ ਤੇ ਹੋਰ ਰਿਸ਼ਤੇਦਾਰਾਂ ਨੂੰ ਕਾਰ ਵਿਚ ਲੈ ਕੇ ਮਾਂ ਦੇ ਅੰਤਿਮ ਸਸਕਾਰ ਲਈ ਜਾ ਰਿਹਾ ਸੀ। ਪਰ ਰਸਤੇ ਵਿਚ ਹੀ ਸੜਕ ਹਾਦਸਾ ਵਾਪਰ ਗਿਆ ਤੇ 3 ਜੀਆਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਗੱਡੀ ਅੱਗੇ ਅਚਾਨਕ ਪਸ਼ੂ ਆ ਜਾਣ ਕਾਰਨ ਵਾਪਰਿਆ। ਉਸ ਨੂੰ ਬਚਾਉਣ ਖਾਤਰ ਗੱਡੀ ਡਿਵਾਈਡਰ ‘ਤੇ ਚੜ੍ਹ ਗਈ। ਜਿਵੇਂ ਹੀ ਗੱਡੀ ਵਿਚੋਂ ਸਵਾਰੀਆਂ ਬਾਹਰ ਨਿਕਲੀਆਂ ਤਾਂ ਪਿੱਛਿਓਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਹੈ। 7 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਜੋ ਸ਼ਖਸ ਕਾਰ ਚਲਾ ਰਿਹਾ ਸੀ, ਉਸ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਕਈਆਂ ਦੇ ਸਰੀਰ ਦੇ ਵੱਖ-ਵੱਖ ਟੁਕੜੇ ਸੜਕ ‘ਤੇ ਖਿਲਰ ਗਏ।
ਤਿੰਨ ਜਣੇ ਇਸ ਹਾਦਸੇ ਵਿਚ ਮਾਰੇ ਗਏ। ਮ੍ਰਿਤਕਾਂ ਵਿਚ 32 ਸਾਲਾ ਔਰਤ, 26 ਸਾਲਾ ਲੜਕੀ ਸ਼ਾਮਲ ਤੇ 30 ਸਾਲਾ ਡਰਾਈਵਰ ਸ਼ਾਮਲ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।