ਪੂਰੇ ਹਫ਼ਤੇ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ
ਮੋਹਾਲੀ, 12 ਮਈ, ਬੋਲੇ ਪੰਜਾਬ ਬਿਓਰੋ: ਨਰਸਿੰਗ ਭਾਈਚਾਰੇ ਦੇ ਯਤਨਾਂ ਅਤੇ ਮਰੀਜ਼ਾਂ ਦੀ ਨਿਰਸਵਾਰਥ ਸੇਵਾ ਨੂੰ ਸਨਮਾਨ ਦੇਣ ਲਈ, ਫੋਰਟਿਸ ਹਸਪਤਾਲ, ਮੋਹਾਲੀ ਵਿੱਚ 6 ਮਈ ਤੋਂ 10 ਮਈ ਤੱਕ ਅੰਤਰਰਾਸ਼ਟਰੀ ਨਰਸ ਦਿਵਸ ’ਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਫਲੋਰੈਂਸ ਨਾਈਟਿੰਗੇਲ ਜਯੰਤੀ ਮਨਾਉਣ ਲਈ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਦੇ ਸਮਾਗਮ ਦਾ ਥੀਮ ‘ਸਾਡੀਆਂ ਨਰਸਾਂ, ਸਾਡਾ ਭਵਿੱਖ, ਦੇਖਭਾਲ ਦੀ ਆਰਥਿਕ ਸ਼ਕਤੀ’ ਹੈ।
ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾ ਰਹੇ ਮਈ ਮਹੀਨੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਏਸੀਓਐਨ ਅਤੇ ਹੋਰ ਨਰਸਿੰਗ ਮੁਖੀਆਂ ਦੀ ਇੱਕ ਟੀਮ ਨੇ ਮਾਨਸਿਕ ਤੌਰ ’ਤੇ ਅਪਾਹਜ ਅਤੇ ਬੇਸਹਾਰਾ ਲੋਕਾਂ ਲਈ ਦੇ ਘਰ, ਪ੍ਰਭ ਆਸਰਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਤੋਹਫ਼ੇ ਅਤੇ ਖਾਣ-ਪੀਣ ਦੀਆਂ ਵਸਤੂਆਂ ਵੰਡੀਆਂ ਗਈਆਂ।
ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ 6 ਮਈ ਨੂੰ ਫੈਸਿਲਿਟੀ ਸੈਂਟਰ ਵਿੱਚ ਆਯੋਜਿਤ ਹੱਥ ਧੋਣ ਅਤੇ ਰੰਗੋਲੀ ਮੁਕਾਬਲੇ ਦੀ ਗਤੀਵਿਧੀ ਨਾਲ ਹੋਈ। ਕੂੜਾ ਪ੍ਰਬੰਧਨ ਦੇ ਵਧੀਆ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ, ਨਰਸਿੰਗ ਸਟਾਫ ਨੇ ਹਫਤੇ ਦੇ 7 ਦਿਨ ‘ਵੇਸਟ ਟੂ ਵੈਲਥ’ ਗਤੀਵਿਧੀ ਅਤੇ ਕੁਇਜ਼ ਵਿੱਚ ਹਿੱਸਾ ਲਿਆ। ਕਈ ਵਿਭਾਗਾਂ ਦੇ ਕਰਮਚਾਰੀਆਂ ਨੇ ਪੋਟ ਪੇਂਟਿੰਗ ਮੁਕਾਬਲੇ ਵਿੱਚ ਵੀ ਭਾਗ ਲਿਆ, ਜਿਸ ਤੋਂ ਬਾਅਦ 8 ਮਈ ਨੂੰ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। 9 ਮਈ ਨੂੰ ਹੋਈ ਰੈਂਪ ਵਾਕ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਦੁਲਹਨਾਂ ਦੇ ਰੂਪ ਵਿੱਚ ਸਜੇ ਨਰਸਿੰਗ ਸਟਾਫ਼ ਨੇ ਵੀ ਭਾਗ ਲਿਆ। ਗੁਰੂ ਆਸਰਾ ਚੈਰੀਟੇਬਲ ਟਰੱਸਟ, ਮੋਹਾਲੀ ਵਿੱਚ ਗਰੀਬ ਵਰਗ ਦੀਆਂ ਲੜਕੀਆਂ ਲਈ ‘ਸਿਹਤ ਅਤੇ ਸਫਾਈ’ ਵਿਸ਼ੇ ’ਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਸਮਾਗਮਾਂ ਦੀ ਲੜੀ 10 ਮਈ ਨੂੰ ਫੈਸਿਲਿਟੀ ਸੈਂਟਰ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਸਮਾਪਤ ਹੋਈ। ਥੀਮ-ਓਪਨਿੰਗ ਪ੍ਰੋਗਰਾਮ ਵਿੱਚ ਨਰਸਿੰਗ ਸਟਾਫ਼ ਅਤੇ ਫੋਰਟਿਸ ਮੋਹਾਲੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਅਭਿਜੀਤ ਸਿੰਘ, ਹੈੱਡ-ਐਸਬੀਯੂ; ਵਿਕਰਮਜੀਤ ਸਿੰਘ, ਮੈਡੀਕਲ ਡਾਇਰੈਕਟਰ, ਡਾ. ਇੰਦਰਜੀਤ ਸਿੰਘ, ਜਨਰਲ ਮੈਨੇਜਰ, ਅਤੇ ਨਿਕੇਥਾਨਾ ਆਰ, ਚੀਫ ਆਫ ਨਰਸਿੰਗ, ਫੋਰਟਿਸ ਮੋਹਾਲੀ ਸ਼ਾਮਿਲ ਸਨ। ਚਿਤਕਾਰਾ ਸਕੂਲ ਆਫ ਨਰਸਿੰਗ ਦੀ ਪ੍ਰਿੰਸੀਪਲ ਅਤੇ ਡਾਇਰੈਕਟਰ ਡਾ. ਹਰਮੀਤ ਕੌਰ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਨਰਸਿੰਗ ਸਟਾਫ਼ ਨੂੰ ਨਰਸਿੰਗ ਨਿਕੇਤਨ ਦੇ ਮੁਖੀ ਦੁਆਰਾ ਸਹੁੰ ਚੁਕਾਈ ਗਈ, ਜਿਸ ਤੋਂ ਬਾਅਦ ਇੱਕ ਡਾਂਸ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਨਰਸਿੰਗ ਸਟਾਫ ਦੀ ਨਿਰਸਵਾਰਥ ਸੇਵਾ ਨੂੰ ਮਾਨਤਾ ਦੇਣ ਲਈ, ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਆਪ੍ਰੇਸ਼ਨ ਥੀਏਟਰ, ਵਾਰਡ ਅਤੇ ਇੰਟੈਂਸਿਵ ਕੇਅਰ ਯੂਨਿਟ ਦੇ ਤਹਿਤ ਪੁਰਸਕਾਰ ਵੰਡੇ ਗਏ।
ਪ੍ਰੋਗਰਾਮ ਦੇ ਅੰਤ ਵਿੱਚ ਚੀਫ ਆਫ ਨਰਸਿੰਗ ਨਿਕੇਥਾਨਾ ਆਰ ਨੇ ਸਾਰਿਆਂ ਦਾ ਧੰਨਵਾਦ ਕੀਤਾ।