ਸੁਨਾਮ ਊਧਮ ਸਿੰਘ ਵਾਲਾ,12ਮਈ,ਬੋਲੇ ਪੰਜਾਬ ਬਿਓਰੋ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ ਹੈ।ਮੀਤ ਹੇਅਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਲੋਕਾਂ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਘਬਰਾ ਕੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਆਪਣਾ ਹਰ ਹੀਲਾ ਵਰਤਿਆ। ਮਾਣਯੋਗ ਅਦਾਲਤ ਦਾ ਨਤੀਜਾ ਆ ਗਿਆ। ਹੁਣ 4 ਜੂਨ ਨੂੰ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਜਨਤਾ ਦਾ ਫ਼ਤਵਾ ਆਵੇਗਾ ਅਤੇ ਭਾਜਪਾ ਦੇ ਤਾਨਾਸ਼ਾਹ ਸਾਸ਼ਨ ਦਾ ਅੰਤ ਹੋਵੇਗਾ।
ਮੀਤ ਹੇਅਰ ਤੇ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪਿੰਡਾਂ ਲੋਹਾਖੇੜਾ, ਬੁੱਗਰ, ਮੰਡੇਰ ਖੁਰਦ, ਸ਼ਾਹੋਕੇ, ਢੱਡਰੀਆ, ਰੱਤੋਕੇ, ਤਕੀਪੁਰ, ਮੰਡੇਰ ਕਲਾਂ, ਤੋਗਾਵਾਲ, ਦਿਆਲਗੜ੍ਹ ਤੇ ਝਾੜੋ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਅਰਵਿੰਦ ਕੇਜਰੀਵਾਲ ਦੀ ਰਿਹਾਈ ਨਾਲ ਪਾਰਟੀ ਕਾਡਰ ਬਹੁਤ ਉਤਸ਼ਾਹਤ ਨਜ਼ਰ ਆਇਆ। ਦੋਵੇਂ ਆਗੂਆਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਪਿੰਡ ਤੇ ਸ਼ਹਿਰ ਵਾਸੀ ਨੂੰ ਸੂਬੇ ਨੂੰ ਚਲਾਉਣ ਵਾਲੇ ਪ੍ਰੋਗਰਾਮਾਂ ਦਾ ਭਾਈਵਾਲ ਬਣਾਉਣਾ ਚਾਹੁੰਦੀ ਹੈ।