ਨਾੜ ਨੂੰ ਲਾਈ ਅੱਗ ਕਾਰਨ ਸੜਕ ਹਾਦਸੇ ਦੌਰਾਨ ਭੈਣ ਦੀ ਮੌਤ ਭਰਾ ਜ਼ਖਮੀ

ਚੰਡੀਗੜ੍ਹ ਪੰਜਾਬ


ਗੁਰਦਾਸਪੁਰ, 11 ਮਈ, ਬੋਲੇ ਪੰਜਾਬ ਬਿਓਰੋ:
ਗੁਰਦਾਸਪੁਰ ‘ਚ ਮੋਟਰਸਾਈਕਲ ‘ਤੇ ਜਾ ਰਹੇ ਭੈਣ-ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸੀਐਚਸੀ ਕਲਾਨੌਰ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਭਰਾ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਨੇੜਲੇ ਖੇਤਾਂ ‘ਚ ਅੱਗ ਲੱਗਣ ਕਾਰਨ ਫੈਲੇ ਧੂੰਏਂ ਕਾਰਨ ਤੇਜ਼ ਰਫ਼ਤਾਰ ਬਾਈਕ ਸੜਕ ‘ਤੇ ਡਿੱਗ ਗਈ। ਮ੍ਰਿਤਕ ਲੜਕੀ ਦੀ ਪਛਾਣ ਅਰਸ਼ਪ੍ਰੀਤ ਵਜੋਂ ਹੋਈ ਹੈ। ਜ਼ਖਮੀ ਦੀ ਪਛਾਣ ਸੁਖਦੇਵ ਵਜੋਂ ਹੋਈ ਹੈ। ਸ਼ਾਲੇਚੱਕ ਦੀ ਰਹਿਣ ਵਾਲੀ ਰਵਨੀਤ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਭਰਾ ਮੋਟਰਸਾਈਕਲ ’ਤੇ ਉਸ ਨੂੰ ਮਿਲਣ ਆਏ ਸਨ।
ਜਦੋਂ ਉਹ ਵਾਪਸ ਜਾ ਰਹੇ ਸੀ ਤਾਂ ਰਸਤੇ ‘ਚ ਫੈਲੇ ਧੂੰਏਂ ਕਾਰਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *