ਕ੍ਰਾਂਤੀਕਾਰੀ ਨਵੇਂ ਜ਼ੈਡ ਸੀਰੀਜ਼ 1.2L ਇੰਜਣ ਦੇ ਨਾਲ ਐਪਿਕ ਨਵੀਂ ਸਵਿਫਟ ਵਿੱਚ ਨਵੀਨਤਾ, ਤਕਨਾਲੋਜੀ ਅਤੇ ਸਥਿਰਤਾ ਦਾ ਸੁਮੇਲ ਹੈ।
6 ਏਅਰਬੈਗ, ਰਿਮਾਈਂਡਰ ਦੇ ਨਾਲ ਸਾਰਿਆਂ ਲਈ 3-ਪੁਆਇੰਟ ਸੀਟਬੈਲਟ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ* (ESP®), ਹਿੱਲ ਹੋਲਡ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਦੇ ਨਾਲ ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ (EBD) ਅਤੇ ਬ੍ਰੇਕ ਅਸਿਸਟ (BA) ਸਮੇਤ ਮਿਆਰੀ ਵਿਸ਼ੇਸ਼ਤਾਵਾਂ ਦੇ ਨਾਲ ਵਧੀ ਹੋਈ ਸੁਰੱਖਿਆ।
ਵਾਇਰਲੈੱਸ Apple CarPlay® ਅਤੇ Android Auto™# ਦੇ ਨਾਲ 22.86 ਸੈਮੀ. (9 ਇੰਚ) ਸਮਾਰਟਪਲੇ ਪ੍ਰੋ+ ਇਨਫੋਟੇਨਮੈਂਟ ਸਿਸਟਮ, ARKAMYS ਸਰਾਊਂਡ ਸੈਂਸ, ਵਾਇਰਲੈੱਸ ਫ਼ੋਨ ਚਾਰਜਰ, ਵੌਇਸ ਕਮਾਂਡਾਂ ਨਾਲ ਸੁਜ਼ੂਕੀ ਕਨੈਕਟ, ਏ ਅਤੇ ਸੀ ਕਿਸਮ ਦੀ ਯੂਐਸਬੀ ਪੋਰਟ, ਕਰੂਜ਼ ਕੰਟਰੋਲ, ਆਟੋ ਹੈੱਡਲੈਂਪ ਅਤੇ ਹੋਰ ਬਹੁਤ ਸਾਰੇ ਫੀਚਰਾਂ ਨਾਲ ਲੋਡੇਡ।
ਚੌਥੀ ਪੀੜ੍ਹੀ ਦੀ ਸਵਿਫਟ ਆਪਣੇ ਸੈਗਮੈਂਟ^ਵਿੱਚ ਸਭ ਤੋਂ ਵੱਧ ਬਾਲਣ-ਕੁਸ਼ਲ ਹੈਚਬੈਕ ਹੈ, ਜਿਸਦੀ ਕੁਸ਼ਲਤਾ 25.75 ਕਿਮੀ/ਲੀ* ਤੱਕ ਹੈ, ਜੋ ਜੋ ਪਿਛਲੀ ਪੀੜ੍ਹੀ ਦੀ ਸਵਿਫਟ ਨਾਲੋਂ 14% ਵਾਧਾ ਦਰਸਾਉਂਦੀ ਹੈ।
ਚੰਡੀਗੜ੍ਹ, 09 ਮਈ 2024 ਬੋਲੇ ਪੰਜਾਬ ਬਿਓਰੋ,: ਹੈਚਬੈਕ ਸੈਗਮੈਂਟ ਨੂੰ ਮੁੜ ਪਰਿਭਾਸ਼ਿਤ ਕਰਦੇ ਹੋਏ, ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (MSIL) ਨੇ ਮਾਣ ਨਾਲ ਐਪਿਕ ਨਵੀਂ ਸਵਿਫਟ ਪੇਸ਼ ਕਰ ਰਹੀ ਹੈ। ਜਵਾਨ ਅਤੇ ਜੋਸ਼ੀਲੇ ਲੋਕਾਂ ਲਈ ਡਿਜ਼ਾਇਨ ਕੀਤੀ ਗਈ ਐਪਿਕ ਨਵੀਂ ਸਵਿਫਟ ਆਪਣੇ ਪੁਰਾਣੇ ਐਡੀਸ਼ਨਾਂ ਵਾਂਗ ਹੀ ਨਵੇਂ ਮਾਪਦੰਡ ਸਥਾਪਤ ਕਰਨ ਅਤੇ ਆਪਣੀ ਸਤਿਕਾਰਤ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਤਿਆਰ ਹੈ।
ਇਸ ਮਹੱਤਵਪੂਰਨ ਮੌਕੇ ‘ਤੇ ਬੋਲਦੇ ਹੋਏ, ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸ਼੍ਰੀ ਹਿਸਾਸ਼ੀ ਟੇਕੁਚੀ ਨੇ ਕਿਹਾ, “2005 ਵਿੱਚ ਲਾਂਚ ਹੋਣ ਤੋਂ ਬਾਅਦ, ਸਵਿਫਟ ਬ੍ਰਾਂਡ ਭਾਰਤੀ ਆਟੋਮੋਟਿਵ ਲੈਂਡਸਕੇਪ ਵਿੱਚ ਉੱਤਮਤਾ ਦਾ ਪ੍ਰਤੀਕ ਰਿਹਾ ਹੈ। ਇਸ ਨੇ ਪ੍ਰੀਮੀਅਮ ਹੈਚਬੈਕ ਸੈਗਮੈਂਟ ਵਿੱਚ ਗਤੀਸ਼ੀਲਤਾ ਦੀ ਅਗਵਾਈ ਕੀਤੀ ਅਤੇ ਲੱਖਾਂ ਗਾਹਕਾਂ ਦੇ ਦਿਲਾਂ ‘ਨੂੰ ਕਿੱਲਿਆ ਹੈ। ਐਪਿਕ ਨਵੀਂ ਸਵਿਫਟ ਲਈ ਸਾਡਾ ਦ੍ਰਿਸ਼ਟੀਕੋਣ ਸਵਿਫਟ ਪ੍ਰੇਮੀਆਂ ਅਤੇ ਡ੍ਰਾਈਵਿੰਗ ਦੇ ਸ਼ੌਕੀਨਾਂ ਲਈ ਗਤੀਸ਼ੀਲਤਾ ਦੀ ਖੁਸ਼ੀ ਨੂੰ ਮੁੜ ਪਰਿਭਾਸ਼ਿਤ ਕਰਕੇ ਇਸਦੀ ਮਜ਼ਬੂਤ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਪੂਰੀ ਤਰ੍ਹਾਂ ਨਵਾਂ ਜ਼ੈਡ ਸੀਰੀਜ਼ ਇੰਜਣ ਇੱਕ ਭਵਿੱਖਵਾਦੀ ਪਾਵਰਟ੍ਰੇਨ ਹੈ ਜੋ ਪ੍ਰਦਰਸ਼ਨ ਅਤੇ ਸਥਿਰਤਾ ਦਾ ਇੱਕ ਨਵਾਂ ਆਯਾਮ ਲਿਆਉਂਦਾ ਹੈ, ਜੋ ਇਸ ਨੂੰ ਆਪਣੇ ਸੈਗਮੈਂਟ ਵਿੱਚ ਸਭ ਤੋਂ ਕੁਸ਼ਲ ਹੈਚਬੈਕ ਬਣਾਉਂਦਾ ਹੈ। ਅਸੀਂ ਆਪਣੇ ਗਾਹਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਸ ਤੋਂ ਅੱਗੇ ਵਧਣ ਲਈ ਵਚਨਬੱਧ ਹਾਂ ਅਤੇ ਬਿਹਤਰ ਪ੍ਰਦਰਸ਼ਨ ਦੇਣ ਦੇ ਲਈ ਉੱਨਤ ਤਕਨਾਲੋਜੀਆਂ ਨੂੰ ਪੇਸ਼ ਕਰਕੇ ਭਾਰਤੀ ਆਟੋਮੋਬਾਈਲ ਉਦਯੋਗ ਵਿੱਚ ਬਦਲਾਅ ਲਿਆਉਣਾ ਜਾਰੀ ਰੱਖਾਂਗੇ ।”
ਐਪਿਕ ਨਵੀਂ ਸਵਿਫਟ ਦੇ ਲਾਂਚ ‘ਤੇ ਟਿੱਪਣੀ ਕਰਦੇ ਹੋਏ, ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਮਾਰਕੇਟਿੰਗ ਅਤੇ ਸੇਲਜ਼ ਦੇ ਸੀਨੀਅਰ ਐਗਜ਼ੀਕਿਊਟਿਵ ਅਫਸਰ ਸ਼੍ਰੀ ਪਾਰਥੋ ਬੈਨਰਜੀ ਨੇ ਕਿਹਾ, “ਭਾਰਤ ਵਿੱਚ 29 ਮਿਲੀਅਨ ਤੋਂ ਵੱਧ ਗਾਹਕਾਂ ਦੇ ਨਾਲ, ਸਵਿਫਟ ਬ੍ਰਾਂਡ ਦਾ ਨਾਮ ਗਾਹਕਾਂ ਦੇ ਦਿਲਾਂ ਵਿੱਚ ਇੱਖ ਖਾਸ ਥਾਂ ਰੱਖਦਾ ਹੈ । ਇਸ ਪ੍ਰੀਮੀਅਮ ਹੈਚਬੈਕ ਦੀ ਹਰੇਕ ਪੀੜ੍ਹੀ ਆਪਣੇ ਸਮੇਂ ਤੋਂ ਅੱਗੇ ਰਹੀ ਹੈ, ਗਾਹਕਾਂ ਦੀਆਂ ਵਧਦੀਆਂ ਇੱਛਾਵਾਂ ਦਾ ਅੰਦਾਜ਼ਾ ਲਗਾਉਂਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਦੀ ਹੈ। ਨਵੀਂ ਐਪਿਕ ਨਵੀਂ ਸਵਿਫਟ ਦੀ ਸ਼ੁਰੂਆਤ ਦੇ ਨਾਲ, ਅਸੀ ਅਮੀਰ ਵਿਰਾਸਤ ਦੇ ਉੱਪਰ ਨਿਰਮਾਣ ਕਰ ਰਹੇ ਹਾਂ ਅਤੇ ਬੈਂਚਮਾਰਕ ਨੂੰ ਅੱਗੇ ਵਧਾ ਰਹੇ ਹਾਂ । ਜਦੋਂ ਉੱਚ ਬਾਲਣ-ਕੁਸ਼ਲਤਾ ਅਤੇ ਘੱਟ ਨਿਕਾਸੀ ਦੇ ਨਾਲ, ਚੰਗੀ ਕਾਰਗੁਜ਼ਾਰੀ ਲਈ ਹੌਲੀ ਰਫਤਾਰ ‘ਤੇ ਸ਼ਾਨਦਾਰ ਟਾਰਕ ਡਿਲੀਵਰੀ ਦੀ ਗੱਲ ਆਉਂਦੀ ਹੈ, ਤਾਂ ਕ੍ਰਾਂਤੀਕਾਰੀ ਜ਼ੈਡ ਸੀਰੀਜ਼ ਇੰਜਣ ਉੱਚ ਬਾਲਣ-ਕੁਸ਼ਲਤਾ ਅਤੇ ਘੱਟ ਨਿਕਾਸੀ ਦੇ ਨਾਲ ਪ੍ਰਦਰਸ਼ਨ ਨੂੰ ਜੋੜ ਕੇ ਦੋਵਾਂ ਸੰਸਾਰਾਂ ਵਿੱਚ ਸਭ ਤੋਂ ਵਧੀਆ ਪੇਸ਼ ਕਰਦਾ ਹੈ । ਸੁਰੱਖਿਆ ਵਿਸ਼ੇਸ਼ਤਾਵਾਂ ਦੇ ਹਥਿਆਰਾਂ ਜਿਵੇਂ ਕਿ ਛੇ ਏਅਰਬੈਕ, ਸਾਰੀਆਂ ਸੀਟਾਂ ਦੇ ਲਈ 3-ਪੁਆਇੰਟ ਸੀਟਬੈਲਟ, ESP, EBD ਦੇ ਨਾਲ ABS, ਹਿੱਲ ਹੋਲਡ ਅਸਿਸਟ ਨਾਲ ਲੈਸ ਨਵੀਂ ਸਵਿਫਟ ਲਗਾਤਾਰ ਵਧੀ ਹੋਈ ਯਾਤਰੀ ਸੁਰੱਖਿਆ ਦੀ ਪੇਸ਼ਕਸ਼ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਫੀਚਰਾਂ ਨਾਲ ਭਰਪੂਰ ਕੇਬਿਨ ਤੋਂ ਇਲਾਵਾ, ਇਹ ਖਾਸੀਅਤਾਂ ਐਪਿਕ ਨਵੀਂ ਸਵਿਫਟ ਨੂੰ ਆਪਣੇ ਸੈਗਮੈਂਟ ਵਿੱਚ ਸਭ ਤੋਂ ਦਿਲਖਿੱਚਵੇ ਡ੍ਰਾਈਵਰ-ਅਧਾਰਿਤ ਉਤਪਾਦ ਬਣਾਉਂਦੀਆਂ ਹਨ ।”