ਸ੍ਰੀ ਕੀਰਤਪੁਰ ਸਾਹਿਬ ,10 ਮਈ: ਬੋਲੇ ਪੰਜਾਬ ਬਿਉਰੋ: ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਮੀਆਂਪੁਰ ਹੰਡੂਰ ਵਿਖੇ ਅਲਟੋ ਕਾਰ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਉਸ ਵਿਚ ਸਵਾਰ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਵਿਅਕਤੀਆਂ ਦੀ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਏਐੱਸਆਈ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਅਸ਼ਵਨੀ ਕੁਮਾਰ (62) ਵਾਸੀ ਪਿੰਡ ਗਨੋਹ, ਥਾਣਾ ਵਡਸਰ, ਜ਼ਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼, ਪੁਸ਼ਪਾ ਦੇਵੀ (56) ਪਤਨੀ ਅਸ਼ਵਨੀ ਕੁਮਾਰ ਅਤੇ ਮਿ੍ਰਤਕ ਅਸ਼ਵਨੀ ਕੁਮਾਰ ਦੀ ਸਾਲੀ ਰੋਸ਼ਨੀ ਦੇਵੀ ਵਾਸੀ ਪਿੰਡ ਮਹਿਰਾ, ਥਾਣਾ ਵਡਸਰ, ਜ਼ਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ ਵਜੋ ਹੋਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅਸ਼ਵਨੀ ਕੁਮਾਰ (62) ਆਪਣੀ ਪਤਨੀ ਪੁਸ਼ਪਾ ਦੇਵੀ ਤੇ ਸਾਲੀ ਰੋਸ਼ਨੀ ਦੇਵੀ ਨਾਲ ਪੀਜੀਆਈ ਚੰਡੀਗੜ੍ਹ ਤੋਂ ਪਤਨੀ ਪੁਸ਼ਪਾ ਦੇਵੀ ਨੂੰ ਦਵਾਈ ਦੁਆ ਕੇ ਆਲਟੋ ਕਾਰ ਨੰਬਰ ਐੱਚਪੀ 72 9861 ਜਿਸ ਨੂੰ ਉਹ ਖੁਦ ਚਲਾ ਰਿਹਾ ਸੀ, ਰਾਹੀਂ ਆਪਣੇ ਘਰ ਨੂੰ ਜਾ ਰਹੇ ਸਨ। ਜਦੋਂ ਉਹ ਬਾਹਦ ਪਿੰਡ ਮੀਆਂਪੁਰ ਹੰਡੂਰ ਵਿਖੇ ਪੁੱਜੇ ਤਾਂ ਕਾਰ ਸੜਕ ਦੇ ਫੁੱਟਪਾਥ ਨਾਲ ਟਕਰਾਅ ਕੇ ਪੁਲੀ ਦੀ ਰੇਲੰਗ ਉੱਪਰ ਜਾ ਚੜ੍ਹੀ ਜਿਸ ਨਾਲ ਕਾਰ ਪਲਟ ਗਈ।