ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਦਰਦਨਾਕ ਹਾਦਸੇ ਵਿੱਚ ਮੌਤ

ਸਾਹਿਤ ਚੰਡੀਗੜ੍ਹ ਪੰਜਾਬ

ਖਰੜ 10 ਮਈ ,ਬੋਲੇ ਪੰਜਾਬ ਬਿਓਰੋ:ਖਰੜ ਏਅਰਪੋਰਟ ਰੋਡ ‘ਤੇ ਸੰਨੀ ਐਨਕਲੇਵ ਵਿਖੇ ਲੰਘੀ ਰਾਤ ਹੋਏ ਭਿਆਨਕ ਹਾਦਸੇ ਵਿੱਚ ਖਰੜ ਨਿਵਾਸੀ ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਮੌਤ ਹੋ ਗਈ ਹੈ। ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ, ਇੰਦਰਜੀਤ ਪ੍ਰੇਮੀ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਸਾਹਿਤਕ ਮੰਚ ਖਰੜ ਦੇ ਪ੍ਰਧਾਨ ਤਰਸੇਮ ਬਸ਼ਰ, ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ, ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਕਾਈਨੌਰ ਤੇ ਪਿਆਰਾ ਸਿੰਘ ਰਾਹੀ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਦਾਊਂ ਤੇ ਕਵੀ ਮੰਚ ਮੋਹਾਲ਼ੀ ਦੇ ਵਿੱਤ ਸਕੱਤਰ ਧਿਆਨ ਸਿੰਘ ਕਾਹਲ਼ੋਂ, ਜਗਦੀਪ ਸਿੱਧੂ, ਗੁਰਮੀਤ ਸਿੰਘ ਸਿੰਗਲ, ਹਰਨੇਕ ਸਿੰਘ ਕਲੇਰ, ਸਰੂਪ ਸਿਆਲ਼ਵੀ, ਜਸਵੀਰ ਮਹਿਰਾ, ਸਤਨਾਮ ਸਿੰਘ ਸ਼ੋਕਰ, ਜਸਬੀਰ ਝੱਜ, ਭਗਤ ਰਾਮ ਰੰਘਾੜਾ, ਬਲਵਿੰਦਰ ਸਿੰਘ ਰਾਜ਼, ਪੱਤਰਕਾਰ ਅਵਤਾਰ ਨਗਲ਼ੀਆ, ਜਸਪ੍ਰੀਤ ਰੰਧਾਵਾ, ਪਰਮਦੀਪ ਸਿੰਘ ਭਬਾਤ ਅਤੇ ਹੋਰ ਸ਼ਖਸੀਅਤਾਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਸ੍ਰੀ ਅਜਮੇਰ ਸਾਗਰ ਦੀ ਇਸ ਅਣਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *