ਇਮਾਨਦਾਰ ਅਤੇ ਸਾਫ਼ ਸੁਥਰੀ ਸਿਆਸਤ ਮੇਰਾ ਸਿਆਸੀ ਮਾਡਲ – ਡਾ: ਗਾਂਧੀ

ਚੰਡੀਗੜ੍ਹ ਪੰਜਾਬ

ਪਟਿਆਲਾ 10 ਮਈ,ਬੋਲੇ ਪੰਜਾਬ ਬਿਓਰੋ: ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਸਨੌਰ ਸਬਜ਼ੀ ਮੰਡੀ, ਬਜ਼ਾਰ, ਬੋਲੜ੍ਹ ਕਲਾਂ, ਦੇਵੀਗੜ੍ਹ, ਥਾਪਰ ਕਾਲਜ ਸਮੇਤ ਅਨੇਕ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਇਮਾਨਦਾਰ ਅਤੇ ਸਾਫ਼ ਸੁਥਰੀ ਸਿਆਸਤ ਹੀ ਮੇਰਾ ਸਿਆਸੀ ਮਾਡਲ ਹੈ ਅਤੇ ਮੈਂ ਜਿੱਤਣ ਮਗਰੋਂ ਆਪਣੇ ਫੰਡ ਦੇ ਇੱਕ – ਇੱਕ ਪੈਸੇ ਲਈ ਹਲਕੇ ਦੇ ਲੋਕਾਂ ਨੂੰ ਜਵਾਬਦੇਹ ਹਾਂ। ਮੈਂ ਪਿਛਲੇ 50 ਸਾਲਾਂ ਤੋਂ ਆਪਣੇ ਜਨਤਕ ਸਮਾਜਿਕ ਜੀਵਨ ਦੌਰਾਨ ਹਰ ਖ਼ੇਤਰ ਵਿੱਚ ਜਿਵੇਂ ਇਮਾਨਦਾਰੀ ਨਾਲ਼ ਕੰਮ ਕੀਤਾ ਹੈ, ਇਸਤੋਂ ਲੋਕ ਭਲੀ ਭਾਂਤ ਵਾਕਿਫ਼ ਹਨ। ਉਹਨਾਂ ਕਿਹਾ ਕਿ ਇਮਾਨਦਾਰ ਸਿਆਸਤ ਦਾ ਦਾਅਵਾ ਕਰਦੀ ਆਪ ਪਾਰਟੀ ਦੇ ਬਹੁਤ ਸਾਰੇ ਆਗੂ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਰਹੇ ਹਨ ਅਤੇ ਇਸ਼ਤਿਹਾਰਬਾਜ਼ੀ ਅਤੇ ਵੀ.ਵੀ.ਆਈ.ਪੀ. ਕਲਚਰ ਰਾਹੀਂ ਮੌਜੂਦਾ ਸਰਕਾਰ ਪੰਜਾਬ ਦੇ ਖਜ਼ਾਨੇ ਦਾ ਹਜ਼ਾਰਾਂ ਕਰੋੜ ਰੁਪਏ ਬਰਬਾਦ ਕਰ ਰਹੀ ਹੈ।

ਓਹਨਾਂ ਕਿਹਾ ਕਿ ਦੇਸ਼ ਵਿੱਚ ਪਿਛਲੇ 10 ਸਾਲਾਂ ਵਿੱਚ ਆਰਥਿਕ ਪਾੜਾ ਸਿਖਰਾਂ ਛੂਹ ਗਿਆ ਹੈ। ਗ਼ਰੀਬ ਹੋਰ ਗ਼ਰੀਬ ਹੋਏ ਹਨ ਅਤੇ ਮੋਦੀ ਸਰਕਾਰ ਦੇ ਅੰਬਾਨੀ – ਅਦਾਨੀ ਵਰਗੇ ਮਿੱਤਰਾਂ ਨੇ ਦੌਲਤਾਂ ਦੇ ਅੰਬਾਰ ਲਗਾ ਲਏ ਹਨ। ਇਹ ਗ਼ੈਰ ਬਰਾਬਰੀ ਬਰਦਾਸ਼ਤ ਤੋਂ ਬਾਹਰ ਹੈ। ਗ਼ਰੀਬ ਅਤੇ ਮੱਧ ਵਰਗੀ ਲੋਕਾਂ ਦੀ ਜੇਬ ਖ਼ਾਲੀ ਕਰਨ ਵਾਲੀ ਕੇਂਦਰ ਸਰਕਾਰ ਨੂੰ ਉਖਾੜ ਕੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾਉਣਾ ਅੱਜ ਦੀ ਅਣਸਰਦੀ ਲੋੜ ਹੈ।

ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਦੇਵੀਗੜ੍ਹ ਵਿਖੇ ਆਪਣੇ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀ ਮਾਨ ਹਲਕਾ ਇੰਚਾਰਜ ਸਨੌਰ ਨੇ ਆਪਣੇ ਵਿਧਾਨ ਸਭਾ ਹਲਕੇ ਤੋਂ ਵੱਡੀ ਲੀਡ ਦਵਾਉਣ ਦਾ ਭਰੋਸਾ ਦਿੱਤਾ। ਥਾਪਰ ਕਾਲਜ ਵਿਖੇ ਭਾਰਤ ਜੋੜੋ ਅਭਿਆਨ ਤੋਂ ਦੀਪਕ ਲਾਂਬਾ ਵਿਸ਼ੇਸ਼ ਤੌਰ ‘ਤੇ ਪੁੱਜੇ ਜਿੱਥੇ ਓਹਨਾਂ ਡਾਕਟਰ ਗਾਂਧੀ ਨੂੰ ਜਿਤਾਉਣ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਯੂਥ ਕਾਂਗਰਸ ਦਿਹਾਤੀ ਪ੍ਰਧਾਨ ਪ੍ਰਣਵ ਗੋਇਲ, ਨਰੇਸ਼ ਦੁੱਗਲ ਜਿਲ੍ਹਾ ਪ੍ਰਧਾਨ ਸ਼ਹਿਰੀ, ਆਬਜ਼ਰਵਰ ਸੰਦੀਪ ਸਿੰਗਲਾ, ਲਲਿਤ ਭਾਂਖਰ, ਅੰਮ੍ਰਿਤਪਾਲ ਸਿੰਘ ਧਨੇਠਾ, ਗੁਰਸੇਵਕ ਸਿੰਘ ਭੰਗੂ, ਲਵਪ੍ਰੀਤ ਸਿੰਘ, ਅਸ਼ਵਨੀ ਬੱਤਾ, ਸ਼ੈਲੀ ਭਾਂਖਰ ਸਰਪੰਚ, ਬੱਬੀ ਗੋਇਲ, ਦਰਸ਼ਨ ਐੱਮ ਸੀ, ਬੂਟਾ ਸਿੰਘ, ਮਹਿਕ ਗਰੇਵਾਲ, ਜੱਜ ਸਰਪੰਚ, ਰਾਣਾ ਬੋਲੜ ਸਰਪੰਚ, ਕ੍ਰਿਸ਼ਨ ਨਲੀਨਾ, ਸ਼ੰਮੀ ਸਰਪੰਚ ਦੇਵੀਗੜ੍ਹ, ਜੀਤ ਸਿੰਘ ਮੀਰਾਪੁਰ, ਗੁਰਮੇਲ ਸਿੰਘ ਫਰੀਦਪੁਰ, ਪ੍ਰਕਾਸ਼ ਸਿੰਘ ਗਿੱਲ, ਹਰਵੀਰ ਸਿੰਘ ਹਸਨਪੁਰ, ਗੁਰਜੀਤ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ, ਅਹੁਦੇਦਾਰ, ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *