ਮੰਗਾਂ ਮੰਨਵਾਉਣ ਲਈ ਫੀਲਡ ਕਾਮਿਆਂ ਨੇ ਲਾਇਆ ਜਾਮ

ਚੰਡੀਗੜ੍ਹ ਪੰਜਾਬ


ਪਟਿਆਲਾ, 9 ਮਈ,ਬੋਲੇ ਪੰਜਾਬ ਬਿਓਰੋ:
ਅੱਜ 9 ਮਈ ਨੂੰ ਕਾਰਜਕਾਰੀ ਇੰਜੀਨੀਅਰ ਭਾਖੜਾ ਮੇਨ ਲਾਇਨ ਮੰਡਲ ਪਟਿਆਲਾ ਦੇ ਦਫਤਰ ਸਾਹਮਣੇ ਲੰਮੇ ਸਮੇਂ ਤੋਂ ਵਾਰ-ਵਾਰ ਡੈਪੂਟੇਸ਼ਨ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ਵਿੱਚ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਹਰਬੀਰ ਸਿੰਘ ਸੁਨਾਮ, ਨਾਥ ਸਿੰਘ ਬੁਜਰਕ, ਬਲਵਿੰਦਰ ਮੰਡੋਲੀ, ਕਰਮ ਸਿੰਘ ਨਾਭਾ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਦਰਸ਼ਨ ਸਿੰਘ ਬੇਲੂਮਾਜਰਾ, ਛੱਜੂ ਰਾਮ, ਗੁਰਦਰਸ਼ਨ ਸਿੰਘ ਖਮਾਣੋ ਅਤੇ ਲਖਵਿੰਦਰ ਸਿੰਘ ਖਾਨਪੁਰ ਨੇ ਕਿਹਾ ਕਿ ਐਕਸੀਅਨ ਬੀ.ਐਮ.ਐਲ. ਵਲੋਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ। ਮੁਲਾਜਮਾਂ ਤੋਂ ਨਿਰਧਾਰਤ ਡਿਊਟੀਆਂ ਤੋਂ ਇਲਾਵਾ ਵਾਧੂ ਡਿਊਟੀਆਂ ਲਈਆਂ ਜਾ ਰਹੀਆਂ ਹਨ। ਕੋਈ ਵੀ ਕਮਾਈ ਛੁੱਟੀ ਗਜਟਡ ਛੁੱਟੀ ਨਹੀਂ ਦਿੱਤੀ ਜਾਦੀ, ਹਫਤਾਵਾਰੀ ਰੈਸਟਾਂ ਤੱਕ ਵੀ ਜੁਬਾਨੀ ਹੁਕਮਾਂ ਰਾਹੀਂ ਬੰਦ ਕੀਤੀਆਂ ਜਾਂਦੀਆਂ ਹਨ। ਡਿਊਟੀ ਤੋਂ ਵਾਧੂ ਕੰਮ ਨਾ ਕਰਨ ਤੇ ਮੁਲਾਜਮਾਂ ਨੂੰ ਚਾਰਜਸ਼ੀਟ ਤੇ ਵਿਭਾਗੀ ਕਾਰਵਾਈਆਂ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।

ਖਾਲੀ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ ਅਤੇ ਨਾ ਹੀ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਹੈਡਾਂ ਅਤੇ ਕਲੋਨੀਆਂ ਵਿੱਚ ਕੁਆਟਰਾਂ ਦੀ ਰਿਪੇਅਰ ਨਹੀਂ ਕਰਵਾਈ ਜਾ ਰਹੀ। ਕਰਮਚਾਰੀਆਂ ਨੂੰ ਨਿੱਤ ਵਰਤੋਂ ਦੇ ਔਜਾਰ ਨਹੀਂ ਦਿੱਤੇ ਜਾਂਦੇ। ਕੋਈ ਟਾਰਚ ਤੇ ਬਲਬ ਨਹੀਂ ਦਿੱਤੇ ਜਾਂਦੇ। ਕਰਮਚਾਰੀਆਂ ਤੋਂ ਨੋਰਮ ਮੁਤਾਬਿਕ ਕੰਮ ਨਹੀਂ ਲਿਆ ਜਾਂਦਾ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਭਰਾਤਰੀ ਜਥੇਬੰਦੀਆਂ ਦੇ ਆਗੂ ਹਰੀ ਸਿੰਘ ਦੌਣਕਲਾਂ, ਸੁੱਚਾ ਸਿੰਘ ਕੋਲ, ਦਿਆਲ ਸਿੰਘ ਸਿੱਧੂ, ਰਾਜ ਕਿਸ਼ਨ ਨੂਰਖੇੜੀਆਂ, ਸ਼ੇਰ ਸਿੰਘ ਸਰਹਿੰਦ ਅਤੇ ਧੰਨਾ ਸਿੰਘ ਨੇ ਧਰਨੇ ਦੀ ਹਮਾਇਤ ਕਰਦਿਆ ਵਿਸ਼ਵਾਸ਼ ਦਿਵਾਇਆ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨੇ ਦੀ ਹਮਾਇਤ ਕੀਤੀ ਜਾਵੇਗੀ ਇਹ ਧਰਨਾ ਉਸ ਸਮੇ ਪੂਰੇ ਜਾਹੋ ਜਲਾਲ ‘ਚ ਆ ਗਿਆ ਜਦੋ ਭੜਕੇ ਵਰਕਰਾ ਨੇ ਰੋਡ ਜਾਮ ਕਰ ਦਿੱਤਾ।ਭਾਖੜਾ ਦੀ ਮਨੇਜਮੈਟ ਵੱਲੋ ਮੀਟਿੰਗ ਦਾ ਭਰੋਸਾ ਦੇਣ ‘ਤੇ ਫ਼ੀਲਡ ਕਾਮੇ ਸਾਂਤ ਹੋਏ। ਅੱਜ ਦੇ ਧਰਨੇ ਵਿੱਚ ਸ਼ਾਮਲ ਨਰੇਸ਼ ਕੁਮਾਰ ਦੇਧਨਾ, ਜਗਤਾਰ ਸਿੰਘ ਖਮਾਣੋ, ਰਜਿੰਦਰ ਪਾਲ ਸਿੰਘ, ਕੌਰ ਸਿੰਘ, ਜਗਤਾਰ ਸਿੰਘ ਸ਼ਾਹਪੁਰ, ਸੁਲੇਮਾਨ, ਹਰਮੇਸ਼ ਲਾਲ, ਨਰੇਸ ਸਿੰਘ, ਗੀਤ ਸਿੰਘ, ਲਖਵਿੰਦਰ ਸਿੰਘ ਪਟਿਆਲਾ, ਰਣਧੀਰ ਸਿੰਘ,ਇਕਬਾਲ ਸਿੰਘ ਤੇ ਬਿਪਨ ਪ੍ਰਸ਼ਾਦ ਆਦਿ ਹਾਜਰ ਸਨ।

Leave a Reply

Your email address will not be published. Required fields are marked *