ਬਾਊਂਸਰ ਮਨੀਸ਼ ਕੁਮਾਰ ਕਤਲ ਮਾਮਲੇ ‘ਚ ਲੋੜੀਂਦੇ ਗੈਂਗਸਟਰਾਂ ਦਾ ਮੋਹਾਲੀ ਦੇ ਮੁੱਲਾਂਪੁਰ ‘ਚ ਪੁਲਿਸ ਨਾਲ ਮੁਕਾਬਲਾ,ਜ਼ਖਮੀ ਹਾਲਤ ‘ਚ ਦੋ ਕਾਬੂ

ਚੰਡੀਗੜ੍ਹ ਪੰਜਾਬ


ਮੋਹਾਲੀ, 9 ਮਈ, ਬੋਲੇ ਪੰਜਾਬ ਬਿਓਰੋ:
ਮੋਹਾਲੀ ਵਿਚ ਪੁਲਿਸ ਤੇ ਸ਼ੂਟਰਾਂ ਦੇ ਵਿਚਕਾਰ ਮੁਠਭੇੜ ਹੋਈ ਹੈ ਹੈ।ਇਸ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਦੇ ਪੈਰ ਵਿੱਚ ਗੋਲੀ ਲੱਗੀ ਹੈ।ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇਨਕਾਉਂਟਰ ਮੋਹਾਲੀ ਦੇ ਮੁੱਲਾਂਪੁਰ ‘ਚ ਹੋਇਆ ਹੈ।ਮੁਕਾਬਲੇ ਦੌਰਾਨ ਪੁਲਿਸ ਵੱਲੋਂ ਵਿਕਰਮ ਰਾਣਾ ਉਰਫ ਹੈਪੀ ਵਾਸੀ ਪਿੰਡ ਤੂਰ ਅਤੇ ਖਰੜ ਦੇ ਰਹਿਣ ਵਾਲੇ ਕਿਰਨ ਸਿੰਘ ਉਰਫ ਦਾਨੂਆ ਨੂੰ ਕਾਬੂ ਕਰ ਲਿਆ ਹੈ।
ਪੁਲਿਸ ਨੂੰ ਇਹਨਾਂ ਦੋਵੇ ਦੋਸ਼ੀਆਂ ਦੀ ਬਾਊਂਸਰ ਮਨੀਸ਼ ਕੁਮਾਰ ਦੇ ਕਤਲ ਮਾਮਲੇ ‘ਚ ਤਲਾਸ਼ ਸੀ ਤੇ ਅੱਜ ਦੁਪਹਿਰੇ ਜਦੋ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪੁਲਿਸ ‘ਤੇ ਗੋਲ਼ੀਆਂ ਚਲਾ ਦਿੱਤੀਆਂ।ਜਵਾਬ ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਦੋਵੇ ਸ਼ੂਟਰਾਂ ਦੇ ਪੈਰਾਂ ਤੇ ਗੋਲੀਆਂ ਵਜੀਆਂ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।

Leave a Reply

Your email address will not be published. Required fields are marked *