ਬਰਨਾਲਾ, 9 ਮਈ, ਬੋਲੇ ਪੰਜਾਬ ਬਿਓਰੋ:
ਬਰਨਾਲਾ ਦੀ ਤਪਾ ਮੰਡੀ ਤੋਂ ਇੱਕ ਬੱਚੇ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਤਪਾ ਦੇ ਬਾਹਰ ਇੱਕ ਛੋਟੇ ਬੱਚੇ ਨੇ ਕਿਸਾਨ ਦੇ ਮੋਟਰਸਾਈਕਲ ‘ਤੇ ਲੱਗੇ ਬੈਗ ਵਿੱਚੋਂ ਇੱਕ ਲੱਖ ਰੁਪਏ ਕੱਢ ਲਏ ਅਤੇ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਘਰੇਲੂ ਲੋੜਾਂ ਲਈ ਚੈੱਕ ਰਾਹੀਂ ਕਢਾਈ ਗਈ 1 ਲੱਖ ਰੁਪਏ ਦੀ ਰਾਸ਼ੀ ਮੋਟਰਸਾਈਕਲ ਦੀ ਸਾਈਡ ’ਤੇ ਲੱਗੇ ਬੈਗ ਵਿੱਚ ਰੱਖ ਦਿੱਤੀ ਅਤੇ ਮੋਟਰਸਾਈਕਲ ਨੂੰ ਮੋੜਨ ਲੱਗ ਪਿਆ। ਇੱਕ ਛੋਟਾ ਬੱਚਾ ਉੱਥੇ ਆਇਆ ਅਤੇ ਇੱਕ ਲੱਖ ਰੁਪਏ ਕੱਢ ਕੇ ਫਰਾਰ ਹੋ ਗਿਆ। ਕੋਲ ਖੜ੍ਹੀਆਂ ਔਰਤਾਂ ਨੇ ਕਿਸਾਨ ਨੂੰ ਦੱਸਿਆ ਕਿ ਬੱਚੇ ਨੇ ਥੈਲੇ ਵਿੱਚੋਂ ਪੈਸੇ ਕੱਢ ਲਏ ਹਨ।
ਜਦੋਂ ਕਿਸਾਨ ਨੇ ਜਾਂਚ ਕੀਤੀ ਤਾਂ ਬੈਂਕ ਵਿੱਚੋਂ ਕਢਵਾਏ ਇੱਕ ਲੱਖ ਰੁਪਏ ਗਾਇਬ ਸਨ ਅਤੇ ਔਰਤਾਂ ਵੀ ਗਾਇਬ ਸਨ। ਕਿਸਾਨ ਨੇ ਤੁਰੰਤ ਆਸ-ਪਾਸ ਦੇ ਲੋਕਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ, ਚੌਕੀ ਇੰਚਾਰਜ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ, ਮੁਨਸ਼ੀ ਚੌਕੀ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਬੈਂਕ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਬੈਂਕ ਦੇ ਕੈਮਰਿਆਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।