ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ

ਚੰਡੀਗੜ੍ਹ ਪੰਜਾਬ

ਮੋਹਾਲੀ ਚ ਰਾਜਕਰਨ ਸਿੰਘ ਵੈਦਵਾਨ ਦੀ ਅਗਵਾਈ ਹੇਠ ਐਨ.ਐਸ.ਯੂ.ਆਈ- ਵੱਲੋਂ -ਵਿਦਿਆਰਥੀ ਪੰਚਾਇਤ-

ਮੋਹਾਲੀ 9 ਮਈ,ਬੋਲੇ ਪੰਜਾਬ ਬਿਓਰੋ: ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਵੱਲੋਂ ਦੇਸ਼ ਭਰ ਦੇ ਵਿੱਚ ਪੱਕੀਆਂ ਨੌਕਰੀਆਂ ਨੂੰ ਕੱਚੇ ਕੀਤਾ ਜਾ ਰਿਹਾ ਹੈ, ਦੇਸ਼ ਭਰ ਦੇ ਨੌਜਵਾਨ ਵਰਗ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲ ਰਹੀਆਂ, ਇਹ ਗੱਲ ਅੱਜ ਰਤਨ ਪ੍ਰੋਫੈਸ਼ਨਲ ਕਾਲਜ ਸੁਹਾਣਾ ਵਿਖੇ ਨੈਸ਼ਨਲ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵਰੁਣ ਚੌਧਰੀ ਨੇ ਕਹੀ,
ਵਰੁਣ ਚੌਧਰੀ ਅੱਜ ਐਨ.ਐਸ.ਯੂ.ਆਈ ਦੇ ਸਰਗਰਮ ਨੇਤਾ- ਰਾਜ ਕਰਨ ਸਿੰਘ ਵੈਦਵਾਨ ਦੀ ਅਗਵਾਈ ਹੇਠ ਰੱਖੀ ਗਈ- ”ਵਿਦਿਆਰਥੀ ਪੰਚਾਇਤ ‘-‘ਦੇ ਮੌਕੇ ਨੌਜਵਾਨਾਂ ਨੂੰ ਮੁਖਾਤਬ ਹੋ ਰਹੇ ਸਨ, ਵਰੁਣ ਚੌਧਰੀ ਨੇ ਕਿਹਾ ਕਿ ਅੱਜ ਨੌਜਵਾਨ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਰਾਜਨੀਤਿਕ ਦੇ ਖੇਤਰ ਵਿੱਚ ਪੈਰ ਧਰ ਰਿਹਾ ਹੈ, ਤੇ ਦੇਸ਼ ਦਾ ਨੌਜਵਾਨ ਹੀ ਦੇਸ਼ ਦੀ ਸੱਤਾ ਦੇ ਵਿੱਚੋਂ ਭਾਜਪਾ ਨੂੰ ਪੱਕੇ ਤੌਰ ਤੇ ਬਾਹਰ ਕਰਨ ਦੀ ਤਿਆਰੀ ਕਰੀ ਬੈਠਾ ਹੈ ਇਸ ਮੌਕੇ ਤੇ ਆਪਣੇ ਸੰਬੋਧਨ ਦੇ ਵਿੱਚ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਜੇਇੰਦਰ ਸਿਗਲਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਇਸ ਪੰਡਾਲ ਦੇ ਵਿੱਚ ਨੌਜਵਾਨ ਵਰਗ ਵੱਡੀ ਗਿਣਤੀ ਦੇ ਵਿੱਚ ਜੁੜਿਆ ਹੈ ਤਾਂ ਮੈਨੂੰ ਮੇਰੇ ਕਾਲਜ ਦੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਦੇ ਵਿੱਚ ਚੋਣਾਂ ਕਰਵਾਉਣ ਦੇ ਲਈ ਪਾਇਲਟ ਪ੍ਰੋਜੈਕਟ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਸ਼ੁਰੂ ਕੀਤਾ ਗਿਆ ਅਤੇ ਇਸ ਦਾ ਮਕਸਦ ਦੇਸ਼ ਦੇ ਯੂਥ ਨੇਤਾਵਾਂ ਨੂੰ ਰਾਜਨੀਤੀ ਦੇ ਵਿੱਚ ਪਰਪੱਖ ਕਰਨਾ ਸੀ

, ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਵੱਲੋਂ ਯੂਥ ਕਾਂਗਰਸ ਵਿੱਚ ਚੋਣਾਂ ਦੇ ਜਰੀਏ ਜਿਹੜਾ ਨੇਤਾ ਯੂਥ ਨੇਤਾ ਆਪਣੇ ਵਾਰਡ ਦੇ ਵਿੱਚ ਚੰਗੀ ਪਕੜ ਰੱਖਦਾ ਸੀ, ਉਸ ਨੂੰ ਉਸ ਦੇ ਵਾਰਡ ਦਾ ਪ੍ਰਧਾਨ, ਜੋ ਨੇਤਾ ਆਪਣੇ ਜਿਲੇ ਦੇ ਵਿੱਚ ਲੋਕ ਰਾਬਤਾ ਬਣਾਉਂਦਾ ਸੀ, ਉਸਨੂੰ ਜਿਲ੍ਹੇ ਦਾ ਪ੍ਰਧਾਨ, ਜੋ ਯੂਥ ਨੇਤਾ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਦਿਨ- ਰਾਤ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰਵਾਉਂਦਾ ਸੀ, ਉਸ ਨੂੰ ਹਲਕੇ ਦਾ ਪ੍ਰਧਾਨ ਅਤੇ ਯੋ ਨੇਤਾ ਲੋਕ ਸਭਾ ਹਲਕੇ ਦੇ ਵਿੱਚ ਲੋਕਾਂ ਦੇ ਮਸਲੇ ਉਠਾਉਂਦਾ ਸੀ, ਉਸ ਨੂੰ ਲੋਕ ਸਭਾ ਹਲਕੇ ਦਾ ਪ੍ਰਧਾਨ ਅਤੇ ਜਿਹੜਾ ਨੇਤਾ ਸੂਬੇ ਭਰ ਵਿੱਚ ਵਿਚਰ ਕੇ ਸਰਗਰਮ ਭੂਮਿਕਾ ਨਿਭਾਉਂਦਾ ਸੀ, ਉਸ ਨੂੰ ਸੂਬੇ ਦਾ ਪ੍ਰਧਾਨ ਬਣਾਇਆ ਜਾਂਦਾ ਹੈ,
ਵਿਦਿਆਰਥੀ ਪੰਚਾਇਤ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਨੌਜਵਾਨ ਨੌਜਵਾਨ ਵਰਗ ਨੇ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿਗਲਾ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ ਦੀ ਅਪੀਲ ਕੀਤੀ ਗਈ, ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਿੰਗ ਦੇ ਸਰਗਰਮ ਨੇਤਾਵਾਂ ਨੇ ਕਾਂਗਰਸ ਦੇ ਹੱਥ ਮਜਬੂਤ ਕਰਨ ਦੇ ਲਈ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪੱਕਿਆਂ ਤੌਰ ਤੇ ਚੱਲਦਾ ਕਰਨ ਦਾ ਤਹਈਆ ਕੀਤਾ ਗਿਆ, ਰਾਜ ਕਰਨ ਸਿੰਘ ਵੈਦਵਾਨ ਸੁਹਾਣਾ ਨੇ ਕਿਹਾ ਕਿ ਉਹ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਦੇਸ਼ ਦੇ ਲੱਖਾਂ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦਿੱਤਾ, ਪਰੰਤੂ ਅੱਜ ਤੱਕ ਵੀ ਪੜੇ- ਲਿਖੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲ ਪਾਈਆਂ, ਅਤੇ ਉਹ ਦਰ- ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਰਹੇ ਹਨ,
ਇਸ ਮੌਕੇ ਤੇ ਰਾਜ ਕਰਨ ਸਿੰਘ ਵੈਦਵਾਨ ਸੁਹਾਣਾ ਨੇ ਐਲਾਨ ਕੀਤਾ ਕਿ ਵਿਦਿਆਰਥੀ ਪੰਚਾਇਤ ਦੇਸ਼ ਪੰਜਾਬ ਦੇ ਹੋਰਨਾਂ ਜਿਲ੍ਹਿਆਂ ਦੇ ਵਿੱਚ ਵੀ ਕੀਤੀ ਜਾਵੇਗੀ ਤਾਂ ਕਿ ਕਾਂਗਰਸ ਪਾਰਟੀ ਦੇ ਹੱਥ ਹੋਰ ਮਜਬੂਤ ਕੀਤੇ ਜਾ ਸਕਣ,
ਇਸ ਮੌਕੇ ਤੇ ਅੰਮ੍ਰਿਤਾ ਧਵਨ -ਸਾਬਕਾ ਪ੍ਰਧਾਨ ਕੌਮੀ ਪ੍ਰਧਾਨ ਐਨ ਐਸ ਯੂ ਆਈ, ਅਕਸ਼ੈ ਲਾਖੜਾ- ਪ੍ਰਦੇਸ਼ ਇੰਚਾਰਜ ਐਨ.ਐਸ. ਯੂ.ਆਈ, ਮੋਹਾਲੀ ਕਾਰਪੋਰੇਸ਼ਨ ਦੇ ਮੇਅਰ- ਅਮਰਜੀਤ ਸਿੰਘ ਜੀਤੀ, ਸਿੱਧੂ, ਰਾਹੁਲ ਕੁਮਾਰ, ਸਰਤਾਰ ਸਿੰਘ, ਬੂਟਾ ਸਿੰਘ ਸੁਹਾਣਾ, ਸੁਸ਼ੀਲ ਅਤਰੀ ਮੈਂਬਰ ਪੰਚਾਇਤ, ਸੋਮਨਾਥ ਛਾਬੜਾ, ਮਾਸਟਰ ਸੁਖਦੇਵ ਸਿੰਘ, ਭੋਲੂ ਸੁਹਾਣਾ ਕੌਂਸਲਰ, ਵੀ ਹਾਜ਼ਰ ਸਨ,

Leave a Reply

Your email address will not be published. Required fields are marked *