ਚੰਡੀਗੜ੍ਹ, 8 ਮਈ, ਬੋਲੇ ਪੰਜਾਬ ਬਿਓਰੋ:
ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਜੱਸੀ ਖੰਗੂੜਾ ਨੇ ‘ਆਪ’ ਤੋਂ ਅਸਤੀਫਾ ਦੇ ਕੇ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ ‘ਚ ਕਾਂਗਰਸ ‘ਚ ਵਾਪਸੀ ਕੀਤੀ। ਇਸ ਮੌਕੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਪਹਿਲਾਂ ਹਲਕਾ ਕਿਲਾ ਰਾਏਪੁਰ ਤੋਂ ਵਿਧਾਇਕ ਸਨ। ਉਹ ‘ਆਪ’ ਪਾਰਟੀ ਛੱਡ ਕੇ ਕਾਂਗਰਸ ‘ਚ ਪਰਤ ਆਏ ਹਨ, ਜਿਸ ‘ਚ ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਲੋਕ ਸਭਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣਗੇ। ਖੰਗੂੜਾ ਨੇ ਕਿਹਾ ਕਿ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ ਅਤੇ ਕਾਂਗਰਸ ਛੱਡਣਾ ਮੇਰੀ ਗਲਤੀ ਸੀ ਅਤੇ ਮੈਨੂੰ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਕੋਈ ਮਤਲਬ ਨਹੀਂ ਹੈ ਅਤੇ ਜਦ ਮੈਂ ਯੂ.ਕੇ. ਵਿੱਚ ਸੀ ਉਸ ਵੇਲੇ ਵੀ ਮੈਂ ਕਾਂਗਰਸ ਦੇ ਨਾਲ ਰਿਹਾ। ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਨਵੇਂ ਲੋਕ ਆ ਕੇ ਚੰਗਾ ਕੰਮ ਕਰਨਗੇ, ਜਿਸ ਵਿਚ ਕਾਂਗਰਸ ਦੇ ਲੋਕ ਵੀ ਚਲੇ ਗਏ ਪਰ ਕੰਮ ਨਹੀਂ ਹੋਇਆ, ਇਸ ਲਈ ਕਾਂਗਰਸ ਦੀ ਸੋਚ ਰੱਖਣ ਵਾਲੇ ਵਾਪਸ ਆ ਰਹੇ ਹਨ।