PNB ‘ਚ ਹੈ ਖਾਤਾ ਹੋ ਸਕਦਾ ਇਕ ਮਹੀਨੇ ‘ਚ ਬੰਦ

ਚੰਡੀਗੜ੍ਹ ਨੈਸ਼ਨਲ ਪੰਜਾਬ

ਚੰਡੀਗੜ੍ਹ 8 ਮਈ, ਬੋਲੇ ਪੰਜਾਬ ਬਿਉਰੋ: ਪੀਐਨਬੀ ਨੇ ਉਨ੍ਹਾਂ ਖਾਤਾ ਧਾਰਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਜਿਨ੍ਹਾਂ ਦੇ ਖਾਤਿਆਂ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਇਨ੍ਹਾਂ ਖਾਤਿਆਂ ਵਿੱਚ ਕੋਈ ਬਕਾਇਆ ਨਹੀਂ ਹੈ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਅਕਿਰਿਆਸ਼ੀਲ ਖਾਤਿਆਂ ਨੂੰ ਇੱਕ ਮਹੀਨੇ ਦੇ ਅੰਦਰ ਬੰਦ ਕਰ ਦਿੱਤਾ ਜਾਵੇਗਾ।
ਪੀਐਨਬੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬੈਂਕ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਖਾਤਿਆਂ ਦੀ ਗਣਨਾ 30 ਅਪ੍ਰੈਲ 2024 ਦੇ ਆਧਾਰ ‘ਤੇ ਕੀਤੀ ਜਾਵੇਗੀ ਯਾਨੀ ਤਿੰਨ ਸਾਲਾਂ ਦੀ ਗਣਨਾ 30 ਅਪ੍ਰੈਲ 2024 ਤੱਕ ਕੀਤੀ ਜਾਵੇਗੀ। ਪੀਐਨਬੀ ਨੇ ਇਹ ਫੈਸਲਾ ਖਾਤਿਆਂ ਨੂੰ ਦੁਰਵਰਤੋਂ ਤੋਂ ਬਚਾਉਣ ਲਈ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।