ਸਿਮਰਨ ਮਹੰਤ ਨੇ ਸੁਖਪਾਲ ਖਹਿਰਾ ਦੇ ਪ੍ਰੋਗਰਾਮ ‘ਚ ਪਾਇਆ ਭੜਥੂ, ਕਾਂਗਰਸੀ ਸਰਪੰਚ ‘ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ ਪੰਜਾਬ

ਸੰਗਰੂਰ 8 ਮਈ, ਬੋਲੇ ਪੰਜਾਬ ਬਿਉਰੋ:ਧੂਰੀ ਵਿਧਾਨ ਸਭਾ ਹਲਕੇ ਦੇ ਪਿੰਡ ਲੱਢਾ ’ਚ ਸਿਮਰਨ ਮਹੰਤ ਆਪਣੇ ਸਾਥੀਆਂ ਨਾਲ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ ’ਚ ਪਹੁੰਚ ਗਈ। ਮਹੰਤ ਸਿਮਰਨ ਨੇ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਮਿੱਠੂ ਲੱਢਾ ਨੇ ਉਸਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਕਾਂਗਰਸੀ ਵਰਕਰਾਂ ਨੇ ਮਹੰਤ ਤੇ ਉਸਦੇ ਸਾਥੀਆਂ ਨੂੰ ਪੰਡਾਲ ’ਚੋਂ ਧੱਕੇ ਮਾਰ ਬਾਹਰ ਕੱਢ ਦਿੱਤਾ।

ਸਿਮਰਨ ਨੇ ਦੋਸ਼ ਲਗਾਇਆ ਕਿ ਕੁਝ ਸਾਲ ਪਹਿਲਾਂ ਕਾਂਗਰਸੀ ਆਗੂ ਤੇ ਸਰਪੰਚ ਮਿੱਠੂ ਲੱਢਾ ਨੇ ਉਸ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ। ਮਹੰਤ ਦਾ ਦੋਸ਼ ਹੈ ਕਿ ਮਿੱਠੂ ਲੱਢਾ ਨੂੰ ਪਤਾ ਸੀ ਕਿ ਉਹ ਮਹੰਤ ਹੈ ਪਰ ਇਸ ਦੇ ਬਾਵਜੂਦ ਉਸ ਨੇ ਪੈਸੇ ਹੜੱਪਣ ਲਈ ਉਸ ਨਾਲ ਵਿਆਹ ਕਰਵਾਇਆ। ਵਿਆਹ ਦੌਰਾਨ ਮਿੱਠੂ ਨੇ ਉਸ ਨਾਲ ਗੈਰ-ਕੁਦਰਤੀ ਸਬੰਧ ਵੀ ਬਣਾਏ ਅਤੇ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਉਸਨੂੰ ਛੱਡ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।