ਪੰਜਾਬ ਪੁਲਿਸ ਵਲੋਂ ਬਿਆਸ ਦਰਿਆ ਦੇ ਕੰਢੇ ਤੋਂ 11400 ਲੀਟਰ ਲਾਹਣ ਬਰਾਮਦ

ਚੰਡੀਗੜ੍ਹ ਪੰਜਾਬ


ਕਪੂਰਥਲਾ, 8 ਮਈ, ਬੋਲੇ ਪੰਜਾਬ ਬਿਓਰੋ:
ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਆਬਕਾਰੀ ਵਿਭਾਗ ਦੀ ਟੀਮ ਨਾਲ ਮਿਲਕੇ ਸਰਚ ਅਭਿਆਨ ਚਲਾਇਆ।ਇਸ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਮੰਡ ਮਹੀਂਵਾਲ ਦਰਿਆ ਬਿਆਸ ਦੇ ਕੰਢੇ ‘ਤੇ 11400 ਲੀਟਰ ਲਾਹਣ ਬਰਾਮਦ ਕੀਤੀ। ਜਦੋਂਕਿ ਮੌਕੇ ਤੋਂ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਸਿੰਘ ਅਨੁਸਾਰ ਥਾਣਾ ਤਲਵੰਡੀ ਚੌਧਰੀਆਂ ਦੇ ਐਸਐਚਓ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਏਐਸਆਈ ਮਨਜੀਤ ਸਿੰਘ ਵੱਲੋਂ ਪੁਲਿਸ ਟੀਮ ਅਤੇ ਆਬਕਾਰੀ ਵਿਭਾਗ ਨਾਲ ਸਾਂਝੇ ਤੌਰ ’ਤੇ ਮੰਡ ਮਹੀਂਵਾਲ ਦਰਿਆ ਬਿਆਸ ਦੇ ਕੰਢੇ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਦੌਰਾਨ ਪੁਲਿਸ ਟੀਮ ਨੇ ਦਰਿਆ ਬਿਆਸ ਦੇ ਕੰਢੇ ਪੁੱਟੇ ਗਏ ਟੋਇਆਂ ਵਿੱਚੋਂ 08 ਤਰਪਾਲ਼ਾਂ, 02 ਲੋਹੇ ਵਾਲਾ ਡਰੱਮ, 02 ਪਲਾਸਟਿਕ ਕੈਨ, 01 ਪਤੀਲਾ ਬਰਾਮਦ ਹੋਇਆ, ਜਿਸ ਵਿੱਚ 11,400 ਲੀਟਰ ਲਾਹਣ ਬਰਾਮਦ ਹੋਇਆ ਹੈ।

Leave a Reply

Your email address will not be published. Required fields are marked *