ਅਮਰੀਕਾ ਦੀ ਪੌਰਨ ਸਟਾਰ ਸਟੋਰਮੀ ਡੇਨੀਅਲਸ ਨੇ ਅਦਾਲਤ ਨੂੰ ਟਰੰਪ ਨਾਲ ਆਪਣੇ ਜਿਨਸੀ ਸਬੰਧਾਂ ਬਾਰੇ ਦੱਸਿਆ

ਸੰਸਾਰ


ਵਾਸਿੰਗਟਨ,8 ਮਈ, ਬੋਲੇ ਪੰਜਾਬ ਬਿਉਰੋ:
ਅਮਰੀਕਾ ਦੀ ਮਸ਼ਹੂਰ ਪੌਰਨ ਸਟਾਰ ਸਟੋਰਮੀ ਡੇਨੀਅਲਸ ਨੇ ਟਰੰਪ ਖਿਲਾਫ ਅਦਾਲਤ ‘ਚ ਗਵਾਹੀ ਦਿੱਤੀ ਹੈ। ਸਟੌਰਮੀ ਨੇ ਅਦਾਲਤ ਨੂੰ ਟਰੰਪ ਨਾਲ ਆਪਣੇ ਜਿਨਸੀ ਸਬੰਧਾਂ ਅਤੇ ਚੁੱਪ ਰਹਿਣ ਦੇ ਬਦਲੇ ਮਿਲੇ ਪੈਸਿਆਂ ਬਾਰੇ ਦੱਸਿਆ ਹੈ।
ਏਜੰਸੀ ਮੁਤਾਬਕ ਇਸ ਮਾਮਲੇ ‘ਚ ਡੋਨਾਲਡ ਟਰੰਪ ਦਾ ਰੁਖ ਸਟੌਰਮੀ ਡੇਨੀਅਲਸ ਤੋਂ ਹਮੇਸ਼ਾ ਵੱਖਰਾ ਰਿਹਾ ਹੈ। ਉਸ ਨੇ ਡੇਨੀਅਲਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਸਟੋਰਮੀ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਟਰੰਪ ਨੇ ਚੁੱਪ ਰਹਿਣ ਲਈ ਉਸ ਨੂੰ ਚੰਗੀ ਰਕਮ ਅਦਾ ਕੀਤੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਟਰੰਪ 2016 ਵਿੱਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸਨ।
ਰਿਪੋਰਟਾਂ ਮੁਤਾਬਕ ਡੋਨਾਲਡ ਟਰੰਪ ਨੇ 2006 ‘ਚ ਸਟੋਰਮੀ ਡੇਨੀਅਲਸ ਨਾਲ ਸਰੀਰਕ ਸਬੰਧ ਬਣਾਏ ਸਨ। ਬਾਅਦ ਵਿੱਚ ਸਟੋਰਮੀ ਉਸ ਘਟਨਾ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ। ਟਰੰਪ ਨੂੰ ਅਜੇ ਤੱਕ ਡੇਨੀਅਲਸ ਨੂੰ $130,000 ਦੀ ਅਦਾਇਗੀ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।