ਪਰਮਪਾਲ ਕੌਰ ਦਾ ਪੰਜਾਬ ਸਰਕਾਰ ਨੂੰ ਜਵਾਬ, ਜੋ ਕਰਨਾ ਕਰ ਲਓ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 8 ਮਈ, ਬੋਲੇ ਪੰਜਾਬ ਬਿਓਰੋ;
ਆਈਏਐਸ ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਸਤੀਫ਼ੇ ਤੇ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਮੈਂ ਹਰ ਹਾਲ ਵਿਚ ਚੋਣ ਲੜਾਂਗੀ, ਜੋ ਕਾਰਵਾਈ ਸਰਕਾਰ ਨੇ ਕਰਨੀ ਹੈ, ਕਰਦੇ ਰਹੋ। ਮੈਂ ਆਪਣਾ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ। ਉਨ੍ਹਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ, ਮੈਨੂੰ ਕੇਂਦਰ ਸਰਕਾਰ ਨੇ ਸੇਵਾਮੁਕਤ ਕਰ ਦਿੱਤਾ ਹੈ।

Leave a Reply

Your email address will not be published. Required fields are marked *