ਹਾਦਸੇ ’ਚ ਜ਼ਖ਼ਮੀ ਹੋਏ ਹੈੱਡ ਕਾਂਸਟੇਬਲ ਦੀ ਇਲਾਜ ਦੌਰਾਨ ਮੌਤ

ਚੰਡੀਗੜ੍ਹ ਪੰਜਾਬ

ਬਠਿੰਡਾ, 07 ਮਈ, ਬੋਲੇ ਪੰਜਾਬ ਬਿਉਰੋ: ਬੀਤੇ ਸ਼ਨਿਚਰਵਾਰ ਸਵੇਰੇ ਜਲਾਲਾਬਾਦ ਰੋਡ ਓਵਰਬ੍ਰਿਜ ’ਤੇ ਕਾਰ ਦੀ ਟੱਕਰ ਨਾਲ ਡਿਊਟੀ ’ਤੇ ਜਾ ਰਹੇ ਬਾਈਕ ਸਵਾਰ ਜ਼ਖ਼ਮੀ ਹੋਏ ਦੋ ਪੀਸੀਆਰ ਮੁਲਾਜ਼ਮਾਂ ’ਚੋਂ ਇਕ ਹੈੱਡ ਕਾਂਸਟੇਬਲ ਚਰਨਜੀਤ ਸਿੰਘ ਦੀ ਬਠਿੰਡਾ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਅੱਜ ਮੰਗਲਵਾਰ ਨੂੰ ਗੋਨਿਆਣਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
4 ਮਈ ਨੂੰ ਹੈੱਡ ਕਾਂਸਟੇਬਲ ਦੀ ਡਿਊਟੀ ਦਾ ਆਖਰੀ ਦਿਨ ਸੀ ਤੇ 5 ਮਈ ਨੂੰ ਉਸ ਨੇ ਸੇਵਾਮੁਕਤ ਹੋਣਾ ਸੀ ਪਰ ਆਖਰੀ ਦਿਨ ਡਿਊਟੀ ’ਤੇ ਜਾਂਦੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ’ਚ ਚਰਨਜੀਤ ਸਿੰਘ ਤੋਂ ਇਲਾਵਾ ਏਐੱਸਆਈ ਹਰਨੇਕ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਏ ਸੀ। ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।