ਚੰਡੀਗੜ੍ਹ, 7 ਮਈ, ਬੋਲੇ ਪੰਜਾਬ ਬਿਓਰੋ :
ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਵਿੱਚ ਤਾਇਨਾਤ ਪੰਜ ਅਧਿਕਾਰੀਆਂ ਨੂੰ ਤਰੱਕੀ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ ਹਾਲ ਹੀ ਵਿੱਚ ਪੀ.ਸੀ.ਐਸ. ਵਜੋਂ ਪਦਉੱਨਤ ਹੋਏ ਪੰਜ ਅਧਿਕਾਰੀਆਂ ਨੂੰ ਰੀਲੀਵ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਪੰਜ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਪਾਇਲ ਗੋਇਲ, ਅੰਕਿਤਾ ਕਾਂਸਲ, ਹਿਤੇਸ਼ਵਰ ਗੁਪਤਾ, ਕਪਿਲ ਜਿੰਦਲ ਅਤੇ ਨਵਜੋਤ ਸ਼ਰਮਾ ਸ਼ਾਮਲ ਹਨ।
ਦੋ ਅਧਿਕਾਰੀ ਅਮਨ ਗੁਪਤਾ ਅਤੇ ਸੁਮਨਦੀਪ ਕੌਰ ਨੂੰ ਅਜੇ ਤੱਕ ਰੀਲੀਵ ਨਹੀਂ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਕਿਉਂਕਿ ਉਹ ਚੋਣ ਡਿਊਟੀ ‘ਤੇ ਹਨ, ਇਸ ਲਈ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਰੀਲੀਵ ਕਰ ਦਿੱਤਾ ਜਾਵੇਗਾ।