ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਂਦੇ ਠੇਕਾ ਕਾਮਿਆਂ ਤੇ ਪੁਲਿਸ ਵੱਲੋਂ ਕੀਤੇ ਜਾਂਦੇ ਜਬਰ ਅਤੇ ਆਊਟ-ਸੋਰਸਿੰਗ ਠੇਕਾ ਕਾਮਿਆਂ ਨੂੰ ਪੱਕੇ ਨਾ ਕਰਨ ਤੇ ਠੇਕਾ ਕਾਮਿਆਂ ‘ਚ ਭਾਰੀ ਰੋਸ
ਖਰੜ: 7 ਮਈ 2024, ਬੋਲੇ ਪੰਜਾਬ ਬਿਓਰੋ :
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਉੱਤੇ ਅੱਜ ਪੰਜਾਬ ਭਰ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਪੁਤਲੇ ਸਾੜੇ ਗਏ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਡਵੀਜਨ ਪ੍ਰਧਾਨ ਕੇਸਰ ਸਿੰਘ ਜਗਦੀਪ ਸਿੰਘ ਹਰਵਿਦਰ ਸਿੰਘ ਸਬ ਡਵੀਜਨ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋਂ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਆਊਟ ਸੋਰਸਿੰਗ ਠੇਕਾ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਸਗੋਂ ਨਿਜੀਕਰਨ ਦੀ ਨੀਤੀ ਨੂੰ ਪਹਿਲਾਂ ਵਾਲੀਆਂ ਸਰਕਾਰ ਤੋਂ ਵੀ ਤੇਜ ਕੀਤਾ ਜਾ ਰਿਹਾ। ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਲਗਾਤਾਰ ਸੰਘਰਸ਼ ਦੌਰਾਨ ਮੁੱਖ ਮੰਤਰੀ ਵਲੋਂ 21 ਵਾਰ ਲਿਖਤੀ ਮੀਟਿੰਗ ਦਾ ਸਮਾਂ ਦਿਤਾ ਪਰ ਇਕ ਵੀ ਵਾਰ ਮੀਟਿੰਗ ਨਹੀਂ ਕੀਤੀ ਅਤੇ ਨਹੀਂ ਆਊਟ ਸੋਰਸਿੰਗ ਤੇ ਇਨਲਿਸਟਮੈਂਟ ਕਾਮੇ ਨੂੰ ਪੱਕਾ ਕੀਤਾ। ਅੱਜ ਜਦੋਂ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਮੁੱਖ ਮੰਤਰੀ ਫ਼ੀਲਡ ਵਿਚ ਰੋਡ ਸੋਂ ਅਤੇ ਰੈਲੀਆਂ ਕਰ ਰਹੇ ਹਨ ਅੱਜ ਜਦੋਂ ਠੇਕਾ ਮੁਲਾਜਮ ਆਪਣੇ ਸਵਾਲਾਂ ਦੇ ਜਬਾਬ ਮੁੱਖ ਮੰਤਰੀ ਸਾਹਿਬ ਕੋਲ ਜਾਂਦੇ ਹਨ ਤਾਂ ਮੁੱਖ ਮੰਤਰੀ ਦੀ ਸਹਿ ਉਤੇ ਪੁਲਿਸ ਪ੍ਰਸ਼ਾਸਨ ਠੇਕਾ ਕਾਮਿਆਂ ਦੀ ਆਵਾਜ ਨੂੰ ਬੰਦ ਕਰਨ ਲਈ ਘਰਾਂ ਵਿਚ ਛਾਪੇਮਾਰੀ ਅਤੇ ਠੇਕਾ ਕਾਮਿਆਂ ਨੂੰ ਥਾਣੇ ਵਿਚ ਬੰਦ ਕਰ ਦਿਤਾ ਜਾਦਾਂ ਹੈ ਜੋ ਠੇਕਾ ਕਾਮੇ ਸਵਾਲਾਂ ਦੇ ਜਬਾਬ ਕਰਨ ਜਾਂਦੇ ਹਨ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵਲੋਂ ਠੇਕਾ ਕਾਮਿਆਂ ਉਤੇ ਲਾਠੀਚਾਰਜ ਅਤੇ ਧੱਕਾ ਮੁੱਕੀ ਕੀਤੀ ਜਾਂਦੀ ਹੈ। ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਆਗੂਆਂ ਨੇ ਕਿਹਾ ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਜਾਣ ਗਏ ਉਨ੍ਹਾਂ ਦਾ ਕਾਲੇ ਝੰਢਿਆਂ ਨਾਲ ਰੋਸ਼ ਵਿਖਾਵੇ ਕਰ ਕੇ ਸਵਾਲਾਂ ਦੇ ਜਬਾਬ ਕਰਨ ਦਾ ਸੰਘਰਸ਼ ਪ੍ਰੋਗਰਾਮ ਜਾਰੀ ਰੱਖਿਆ ਜਾਵੇਗਾ।