ਆਸਟ੍ਰੇਲੀਆ ‘ਚ ਭਾਰਤੀ ਨੌਜਵਾਨ ਦਾ ਕਤਲ

ਸੰਸਾਰ ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 7 ਮਈ, ਬੋਲੇ ਪੰਜਾਬ ਬਿਓਰੋ:
ਆਸਟ੍ਰੇਲੀਆ ਦੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਪਹਿਚਾਣ ਨਵਜੀਤ ਵਜੋਂ ਹੋਈ ਹੈ। ਉਹ ਕਰਨਾਲ ਦੇ ਪਿੰਡ ਗਗਸੀਨਾ ਦਾ ਰਹਿਣ ਵਾਲਾ ਸੀ।ਨਵਜੀਤ 2022 ਵਿੱਚ ਆਸਟ੍ਰੇਲੀਆ ਗਿਆ ਸੀ ਅਤੇ ਉਸ ਨਾਲ ਇਹ ਭਾਣਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਨਵਜੀਤ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰ ਰਿਹਾ ਸੀ। ਇਸ ਦੌਰਾਨ ਇੱਕ ਦੋਸਤ ਜੋ ਪਹਿਲਾਂ ਕਿਤੇ ਹੋਰ ਰਹਿ ਰਿਹਾ ਸੀ, ਆਪਣੇ ਰੂਮਮੇਟ ਨਾਲ ਲੜਾਈ ਹੋਣ ਕਾਰਨ ਨਵਜੀਤ ਕੋਲ ਰਹਿਣ ਲਈ ਆ ਗਿਆ। ਦੋਸਤ ਦੇ ਕਹਿਣ ਤੇ ਨਵਜੀਤ ਆਪਣੀ ਕਰ ਲੈ ਕੇ ਉਸ ਦੀ ਪੁਰਾਣੀ ਥਾਂ ਤੋਂ ਸਮਾਨ ਲੈਣ ਗਿਆ।ਜਦੋਂ ਉਹ ਉੱਥੋਂ ਪਹੁੰਚੇ ਤਾਂ ਨਵਜੀਤ ਕਾਰ ਵਿੱਚ ਬੈਠਾ ਰਿਹਾ ਅਤੇ ਉਸਦਾ ਦੋਸਤ ਸਮਾਨ ਲੈਣ ਲਈ ਉੱਪਰ ਚਲਾ ਗਿਆ। ਇਸ ਦੌਰਾਨ ਉੱਥੇ ਉਸਦੇ ਦੋਸਤ ਦੀ ਕਿਸੇ ਨਾਲ ਬਹਿਸ ਹੋ ਗਈ। ਜਦੋਂ ਨਵਜੀਤ ਨੇ ਦਖਲ ਦਿੱਤਾ ਤਾਂ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ‘ਚ ਨਵਜੀਤ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।