ਬਠਿੰਡਾ, ਬੋਲੇ ਪੰਜਾਬ ਬਿਉਰੋ:
’ ਇੱਕੋ ਪਰਿਵਾਰ ਦੇ 4 ਮੈਬਰਾਂ ਨੂੰ ਗਲਤ ਖ਼ੂਨ ਚੜਾਉਣ ਦੇ ਮਾਮਲੇ ’ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਲੋਂ ਮਈ, 2020 ’ਚ ਦਾਖ਼ਲ ਇੱਕ ਖ਼ੂਨ ਦੀ ਕਮੀ ਵਾਰੀ ਔਰਤ ਨੂੰ ਐੱਚਆਈਵੀ (HIV) ਪੌਜ਼ੀਟਿਵ ਖ਼ੂਨ ਚੜ੍ਹਾ ਦਿੱਤਾ ਗਿਆ। ਔਰਤ ਨੂੰ ਤਾਂ ਬੀਮਾਰੀ ਲੱਗ ਹੀ ਗਈ, ਪਰ ਉਸ ਤੋਂ ਇਲਾਵਾ ਉਸਦਾ ਪਤੀ ਅਤੇ ਡੇਢ ਸਾਲ ਦੀ ਦੁੱਧ ਚੁੰਘਦੀ ਬੱਚੀ ਵੀ ਇਸ ਬੀਮਾਰੀ ਦੀ ਲਪੇਟ ’ਚ ਆ ਗਈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ 2 ਮਈ ਤੱਕ ਪੱਤਰ ਜਾਰੀ ਕਰਕੇ ਸਰਕਾਰੀ ਬਲੱਡ ਬੈਂਕ ਨੂੰ ਪੀੜਤ ਲੜਕੀ ਤੇ ਉਸਦੇ ਪਿਤਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।