ਮੈਨੂੰ ਦੇਸ਼ ਦੇ ਸੰਸਦ ਵਿੱਚ ਸੱਭ ਤੋਂ ਵੱਧ 65 ਮੁੱਦੇ ਉਠਾਉਣ ਦਾ ਮਾਣ – ਡਾ ਅਮਰ ਸਿੰਘ

ਚੰਡੀਗੜ੍ਹ ਪੰਜਾਬ

ਪਿੰਡ ਬਰਮਾਲੀਪੁਰ ਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਲੱਖਾ ਪਾਇਲ, ਜੰਡਾਲੀ, ਦੀਪੀ ਮਾਂਗਟ ਤੇ ਟੀਨੂੰ ਪੁੱਜੇ

ਫ਼ਤਹਿਗੜ ਸਾਹਿਬ 6 ਮਈ, ਬੋਲੇ ਪੰਜਾਬ ਬਿਓਰੋ:ਨੇੜ੍ਹਲੇ ਪਿੰਡ ਬਰਮਾਲੀਪੁਰ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਫ਼ਤਹਿਗੜ ਸਾਹਿਬ ਤੋਂ ਉਮੀਦਵਾਰ ਡਾ. ਅਮਰ ਸਿੰਘ ਦਾ ਹੱਕ ਵਿੱਚ ਵਿਸ਼ਾਲ ਮੀਟਿੰਗ ਵਿੱਚ ਨਗਰ ਨਿਵਾਸੀਆਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ।ਇਸ ਮੌਕੇ ਬੋਲਦਿਆਂ ਡਾ ਅਮਰ ਸਿੰਘ ਨੇ ਲੋਕ ਸਭਾ ਵਿੱਚ ਆਪਣੀ ਪੰਜ ਸਾਲ ਦੀ ਨੁਮਾਇੰਦਗੀ ਨੂੰ ਇਤਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾ ਨੂੰ ਸੰਸਦ ਵਿਚ 65 ਵਾਰ ਮੁੱਦੇ ਉਠਾਉਣ ਦਾ ਮਾਣ ਹਾਸਿਲ ਹੈ ਤੇ ਉਨ੍ਹਾ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਪ੍ਰਤੀ ਹਲਕਾ 2 ਕਰੋੜ ਦੀ ਗ੍ਰਾਂਟ ਦਿੱਤੀ ਹੈ। ਉਨ੍ਹਾ ਕਿਹਾ ਕਿ ਭਾਰਤੀ ਰੇਲਵੇ, ਰਾਸ਼ਟਰੀ ਰਾਜ ਮਾਰਗ ਅਥਾਰਟੀ, ਸ਼ਹਿਰੀ ਹਵਾਬਾਜ਼ੀ, ਸ਼ਹਿਰੀ ਵਿਕਾਸ, ਖੇਡ ਮੰਤਰਾਲਾ ਗ੍ਰਹਿ ਵਿਭਾਗ ਤੇ ਸਿੱਖਿਆ ਵਿਭਾਗ ਨਾਲ ਸਬੰਧਤ 100 ਤੋ ਵੱਧ ਮੁਸਕਿਲਾਂ ਦਾ ਹੱਲ ਮੈ ਕਰਵਾ ਸਕਿਆ ਹਾਂ। ਉਨ੍ਹਾ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਖਿਲਾਫ਼ ਕਾਂਗਰਸ ਦੀ ਲੜਾਈ ਦੇਸ਼ ਬਚਾਉਣ ਲਈ ਹੈ ਤੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਜਾਵੇ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਦੇਸ਼ ਪੱਧਰ ਤੇ ਫਿਰਕੂ ਨਫ਼ਰਤ ਦਾ ਜ਼ਹਿਰ ਖਤਮ ਕਰਨ ਲਈ ਤੇ ਪੰਜਾਬ ਸਰਕਾਰ ਦੀਆਂ ਵਧੀਕੀਆਂ, ਪੰਜਾਬ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਵਿਰੁੱਧ ਇਹ ਚੋਣਾਂ ਫ਼ਤਵਾ ਹੋਣਗੀਆ। ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ , ਸਾਬਕਾ ਮੈਨੇਜਰ ਲੱਖਾ ਸਿੰਘ,ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਘਲੋਟੀ ਨੇ ਵੀ ਸੰਬੌਧਨ ਕੀਤਾ।ਇਸ ਮੌਕੇ ਬਲਾਕ ਮਹਿਲਾ ਪ੍ਰਧਾਨ ਬਲਜੀਤ ਕੌਰ ਮਾਂਗਟ, ਹਰਿੰਦਰ ਸਿੰਘ ਪ੍ਰਧਾਨ ਖੇਤੀਬਾੜੀ ਸਭਾ, ਦਲਜੀਤ ਸਿੰਘ ਹੈਪੀ ਹੇਅਰ,ਕੁਲਵੀਰ ਸਿੰਘ ਹੇਅਰ ਬਲਾਕ ਪ੍ਰਧਾਨ,ਮਨਪ੍ਰੀਤ ਸਿੰਘ ਤੁਰ ਪ੍ਰਧਾਨ ਦੁੱਧ ਸਭਾ, ਸਤਿੰਦਰਜੀਤ ਸਿੰਘ ਬਰਾੜ ਪ੍ਰਧਾਨ, ਬਾਬਾ ਸਤਿਨਾਮ ਸਿੰਘ, ਅਮਰਜੀਤ ਸਿੰਘ ਖ਼ਾਲਸਾ, ਕਸ਼ਮੀਰਾ ਸਿੰਘ ਪੰਚ, ਗਗਨਜੀਤ ਪੰਚ, ਕੁਲਦੀਪ ਸਿੰਘ ਪੰਚ,ਲਖਬੀਰ ਸਿੰਘ, ਦਵਿੰਦਰ ਸਿੰਘ ਹੇਅਰ,ਪ੍ਰਧਾਨ,ਬਲਵੀਰ ਸਿੰਘ, ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ ਨਿੱਕਾ, ਨੰਬਰਦਾਰ ਅਜ਼ਮੇਰ ਸਿੰਘ, ਸੂਬੇਦਾਰ ਜਗਜੀਤ ਸਿੰਘ, ਕਮਲ ਹੇਅਰ, ਗੁਰਪ੍ਰੀਤ ਸਿੰਘ, ਕਮਲਜੀਤ ਕੌਰ ਸਾਬਕਾ ਸਰਪੰਚ ਦਲਜਿੰਦਰ ਸਿੰਘ, ਜਸਦੇਵ ਸਿੰਘ ਪੋਲਾ , ਜਤਿੰਦਰ ਕੁਮਾਰ ਧਾਮੀ, ਜਗਦੇਵ ਸਿੰਘ ਰਣਦਿਓ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਹੋਏ।

Leave a Reply

Your email address will not be published. Required fields are marked *