ਕਿਸਾਨ ਆਗੂ ਦੀ ਮੌਤ ਨੂੰ ਲੈ ਕੇ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ‘ਤੇ ਕੇਸ ਦਰਜ

ਚੰਡੀਗੜ੍ਹ ਪੰਜਾਬ


ਪਟਿਆਲ਼ਾ, 5 ਮਈ ,ਬੋਲੇ ਪੰਜਾਬ ਬਿਓਰੋ:
ਪਟਿਆਲਾ ਜ਼ਿਲ੍ਹੇ ਦੇ ਪਿੰਡ ਸੇਹਰਾ ਵਿੱਚ ਬੀਤੇ ਕੱਲ੍ਹ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਹੋਈ ਮੌਤ ਸਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਕੇਸ ਥਾਣਾ ਖੇੜੀ ਗੰਡਿਆਂ ‘ਚ ਦਰਜ ਹੋਇਆ ਹੈ।ਆਪਣਾ ਪੱਖ ਦੱਸਦਿਆਂ ਹਰਵਿੰਦਰ ਸਿੰਘ ਹਰਪਾਲਪੁਰ ਨੇ ਇਸ ਕੇਸ ਨੂੰ ਝੂਠਾ ਕਰਾਰ ਦਿੱਤਾ ਹੈ।ਹਰਪਾਲਪੁਰ ਨੇ ਕਿਹਾ ਕਿ ਨਾ ਹੀ ਸੁਰਿੰਦਰਪਾਲ ਆਕੜੀ ਉਸ ਦੇ ਨੇੜੇ ਆਇਆ ਤੇ ਨਾ ਹੀ ਉਸ ਨੇ ਆਕੜੀ ਨੂੰ ਧੱਕਾ ਮਾਰਿਆ।ਹਰਪਾਲਪੁਰ ਨੇ ਕਿਹਾ ਕਿ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਾਂ ਤਾਂ ਆਕੜੀ ਨੂੰ ਦਿਲ ਦਾ ਦੌਰਾ ਪਿਆ ਜਾਂ ਫਿਰ ਮਿਰਗੀ ਦਾ ਦੌਰਾ ਪਿਆ।ਦੱਸਣਯੋਗ ਹੈ ਕਿ ਪਿੰਡ ਸੇਹਰਾ ਵਿੱਚ ਪ੍ਰਚਾਰ ਕਰਨ ਆਏ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖ਼ਿਲਾਫ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤੇ ਉਦੋਂ ਇਹ ਘਟਨਾ ਵਾਪਰੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।