ਨਵੀਂ ਦਿੱਲੀ,4 ਮਈ,ਬੋਲੇ ਪੰਜਾਬ ਬਿਓਰੋ
ਮੈਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਮਾਰਚ ਦੌਰਾਨ ਭਾਰਤ ਵਿੱਚ 79 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਵਟਸਐਪ ਨੇ ਕਿਹਾ ਕਿ ਉਸ ਨੇ ਇਹ ਕਾਰਵਾਈ 1 ਤੋਂ 31 ਮਾਰਚ ਦਰਮਿਆਨ ਕੀਤੀ ਗਈ।ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਕਿ ਮੈਸੇਜਿੰਗ ਪਲੇਟਫਾਰਮ ਨੂੰ ਮਾਰਚ ਵਿੱਚ ਦੇਸ਼ ਭਰ ਤੋਂ 12,782 ਸ਼ਿਕਾਇਤਾਂ ਪ੍ਰਾਪਤ ਹੋਈਆਂ।
ਇਸ ਤੋਂ ਪਹਿਲਾਂ ਕੰਪਨੀ ਨੇ 1 ਤੋਂ 29 ਫਰਵਰੀ ਦਰਮਿਆਨ 76 ਲੱਖ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਵਿੱਚੋਂ 14 ਲੱਖ ਤੋਂ ਵੱਧ ਖਾਤਿਆਂ ਨੂੰ ਯੂਜ਼ਰਜ਼ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਸੀ।
ਕੰਪਨੀ ਨੇ ਕਿਹਾ ਹੈ ਕਿ ਯੂਜ਼ਰਜ਼ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਇੰਜੀਨੀਅਰ, ਡਾਟਾ ਸਾਇੰਟਿਸਟ, ਵਿਸ਼ਲੇਸ਼ਕ, ਖੋਜਕਰਤਾ ਅਤੇ ਕਾਨੂੰਨ ਲਾਗੂ ਕਰਨ, ਆਨਲਾਈਨ ਸੁਰੱਖਿਆ ਆਦਿ ਦੇ ਮਾਹਿਰਾਂ ਦੀ ਟੀਮ ਬਣਾਈ ਹੈ। ਕੰਪਨੀ ਨੇ ਕਿਹਾ ਕਿ ਅਸੀਂ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ।