ਸਿੱਧੂ ਮੂਸੇਵਾਲਾ ਕਤਲ ਸਬੰਧੀ ਪੰਜਾਬ ਸਰਕਾਰ ਦਾ ਸੁਰੱਖਿਆ ਕੁਤਾਹੀ ਮੰਨਣਾ: ਪਿਤਾ ਬਲਕੌਰ ਸਿੰਘ ਨੇ ਜ਼ਿੰਮੇਵਾਰਾਂ ਖਿਲਾਫ ਮਾਮਲਾ ਦਰਜ ਕਰ ਕਰਵਾਈ ਦੀ ਕੀਤੀ ਮੰਗ

ਚੰਡੀਗੜ੍ਹ ਪੰਜਾਬ

ਬਠਿੰਡਾ 4 ਮਈ , ਬੋਲੇ ਪੰਜਾਬ ਬਿਉਰੋ: ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਕੇ ਕਤਲ ਹੋਣ ਦੀ ਗੱਲ ਸੁਪਰੀਮ ਕੋਰਟ ਵਿੱਚ ਮੰਨੀ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਬੂਲਨਾਮੇ ‘ਤੇ ਬਿਆਨ ਦਿੱਤਾ ਹੈ। ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ। ਅਜਿਹੇ ‘ਚ ਐੱਫ.ਆਈ.ਆਰ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਸੁਪਰੀਮ ਕੋਰਟ ‘ਚ ਦਿੱਤੇ ਹਲਫ਼ਨਾਮੇ ‘ਚ ਪ੍ਰਵਾਨ ਕਰ ਲਿਆ ਹੈ ਕਿ ਸੁਰੱਖਿਆ ਘੱਟ ਹੋਣ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਪਰ ਜੇਕਰ ਸੁਰੱਖਿਆ ਘਟਾਈ ਗਈ ਤਾਂ ਵੀ ਉਸਦੇ ਹੁਕਮਾਂ ਅਨੁਸਾਰ ਹੀ ਸੀ।

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਆਖਰਕਾਰ ਸੱਚ ਜ਼ੁਬਾਨ ‘ਤੇ ਆ ਹੀ ਜਾਂਦਾ ਹੈ, ਜੇਕਰ ਸੁਰੱਖਿਆ ਘਟਾਈ ਗਈ ਸੀ ਤਾਂ ਇਸ ਲਈ ਸਿੱਧੂ ਦਾ ਕਤਲ ਹੋਇਆ। ਜੇਕਰ ਸੁਰੱਖਿਆ ਘਟਾਈ ਗਈ ਤਾਂ ਉਨ੍ਹਾਂ ਦੇ ਹੁਕਮਾਂ ਅਨੁਸਾਰ ਹੋਇਆ ਉਸ ਵੇਲੇ ਗ੍ਰਹਿ ਮੰਤਰੀ ਕੌਣ ਸੀ। ਸਰਕਾਰ ਵਿੱਚ ਰੱਤਾ ਵੀ ਇਨਸਾਨੀਅਤ ਹੈ ਤਾਂ ਐਫਆਈਆਰ ਦਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਉਨ੍ਹਾਂ ਨੇ ਅੱਜ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਿੱਤਾ ਹੈ। ਜਿਨ੍ਹਾਂ ਹੱਥ ਮੁਲਜ਼ਮਾਂ ਦਾ ਸਿੱਧੂ ਦੇ ਕਤਲ ਵਿੱਚ ਹੈ ਉਸ ਤੋਂ ਵੱਧ ਪੰਜਾਬ ਸਰਕਾਰ ਦੀ ਭੂਮਿਕਾ ਹੈ।

ਉਨ੍ਹਾਂ ਹੋਰ ਅੱਗੇ ਜਾ ਕੇ ਕਿਹਾ ਕਿ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡੇਢ ਸਾਲ ਹੋ ਗਿਆ ਹੈ, ਪਰ ਹੁਣ ਤੱਕ ਸਰਕਾਰ ਉਸ ਦਾ ਪਤਾ ਨਹੀਂ ਲਗਾ ਸਕੀ, ਪਰ ਜਿਨ੍ਹਾਂ ਲੋਕਾਂ ਨੇ ਇਹ ਇੰਟਰਵਿਊ ਕਰਵਾਈ ਸੀ, ਉਹ ਵਿਦੇਸ਼ ਚਲੇ ਗਏ ਹਨ। ਲਾਰੈਂਸ ਬਿਸ਼ਨੋਈ ਦੀ ਇੰਟਰਵਿਉ 7 ਅਤੇ 8 ਮਾਰਚ ਨੂੰ ਪੰਜਾਬ ਦੀ ਜੇਲ੍ਹ ਚੋਂ ਸੀਨੀਅਰ ਅਧਿਕਾਰੀਆਂ ਵਲੋਂ ਕਰਵਾਈ ਗਈ ਸੀ ।

Leave a Reply

Your email address will not be published. Required fields are marked *