ਸੀਬੀਐਸਈ ਬੋਰਡ ਜਲਦ ਜਾਰੀ ਕਰੇਗਾ 10ਵੀਂ ਤੇ 12ਵੀਂ ਦੇ ਨਤੀਜੇ

ਐਜੂਕੇਸ਼ਨ ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 4 ਮਈ, ਬੋਲੇ ਪੰਜਾਬ ਬਿਉਰੋ:
CBSE 10th, 12th ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਜਲਦੀ ਹੀ 10ਵੀਂ, 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਜਿਹੜੇ ਵਿਦਿਆਰਥੀ CBSE ਬੋਰਡ ਦੀ 10ਵੀਂ, 12ਵੀਂ ਦੀ ਪ੍ਰੀਖਿਆ ਲਈ ਬੈਠੇ ਸਨ, ਉਹ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ।

ਇਸ ਸਾਲ ਸੀਬੀਐਸਈ ਬੋਰਡ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ ਤੱਕ ਆਯੋਜਿਤ ਕੀਤੀ ਗਈ ਸੀ। ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ, 2024 ਦਰਮਿਆਨ ਹੋਈਆਂ ਸਨ। ਇਸ ਸਾਲ ਇਕੱਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ 877 ਪ੍ਰੀਖਿਆ ਕੇਂਦਰਾਂ ਉਤੇ ਆਯੋਜਿਤ CBSE ਬੋਰਡ ਪ੍ਰੀਖਿਆ 2024 ਵਿਚ 5.80 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਇਸ ਲਿੰਕ https://www.cbse.gov.in/cbsenew/cbse.html ਰਾਹੀਂ ਸਿੱਧੇ ਤੌਰ ‘ਤੇ ਇਸ ਚੈੱਕ ਕਰ ਸਕਦੇ ਹਨ।

ਹੇਠਾਂ ਦਿੱਤੇ ਇਹਨਾਂ ਸਟੈਪਸ ਰਾਹੀਂ ਵੀ ਆਪਣਾ ਨਤੀਜਾ ਦੇਖਿਆ ਜਾ ਸਕਦਾ ਹੈ। ਸੀਬੀਐਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਮੈਰਿਟ ਸੂਚੀ ਜਾਰੀ ਕਰਨ ਦੀ ਪਰੰਪਰਾ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਸੀ।

ਇਸ ਫੈਸਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ “ਗੈਰ-ਸਿਹਤਮੰਦ ਮੁਕਾਬਲੇ” ਦੇ ਪ੍ਰਸਾਰ ਨੂੰ ਘਟਾਉਣਾ ਹੈ। ਪਿਛਲੇ ਸਾਲ ਸੀਬੀਐਸਈ ਬੋਰਡ 10ਵੀਂ, 12ਵੀਂ ਦੇ ਨਤੀਜੇ 12 ਮਈ, 2023 ਨੂੰ ਜਾਰੀ ਕੀਤੇ ਗਏ ਸਨ। 10ਵੀਂ ਜਮਾਤ ਲਈ ਕੁੱਲ ਪਾਸ ਪ੍ਰਤੀਸ਼ਤਤਾ 93.12% ਦਰਜ ਕੀਤੀ ਗਈ, ਜਦੋਂ ਕਿ ਸੀਬੀਐਸਈ ਜਮਾਤ 12ਵੀਂ ਦੀ ਪਾਸ ਪ੍ਰਤੀਸ਼ਤਤਾ 87.33% ਰਹੀ।

CBSE 10th, 12th Result 2024 ਇੰਜ ਚੈੱਕ ਕਰੋ
CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਉਤੇ ਜਾਓ।
ਉਸ ਲਿੰਕ ‘ਤੇ ਕਲਿੱਕ ਕਰੋ ਜਿੱਥੇ CBSE 10ਵੀਂ, 12ਵੀਂ ਦਾ ਨਤੀਜਾ 2024 ਲਿਖਿਆ ਹੋਇਆ ਹੈ।
ਲੋੜੀਂਦੇ ਵੇਰਵੇ ਦਾਖਲ ਕਰੋ।
ਤੁਹਾਡਾ CBSE 10ਵੀਂ, 12ਵੀਂ ਦਾ ਨਤੀਜਾ 2024 ਸਕ੍ਰੀਨ ‘ਤੇ ਦਿਖਾਈ ਦੇਵੇਗਾ।
CBSE 10ਵੀਂ, 12ਵੀਂ ਦੇ ਨਤੀਜੇ 2024 ਚੈੱਕ ਕਰੋ ਅਤੇ ਇਸ ਨੂੰ ਸੇਵ ਕਰੋ।

ਸੀਬੀਐਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਮੈਰਿਟ ਸੂਚੀ ਜਾਰੀ ਕਰਨ ਦੀ ਪਰੰਪਰਾ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ “ਗੈਰ-ਸਿਹਤਮੰਦ ਮੁਕਾਬਲੇ” ਦੇ ਪ੍ਰਸਾਰ ਨੂੰ ਘਟਾਉਣਾ ਹੈ। ਪਿਛਲੇ ਸਾਲ ਸੀਬੀਐਸਈ ਬੋਰਡ 10ਵੀਂ, 12ਵੀਂ ਦੇ ਨਤੀਜੇ 12 ਮਈ, 2023 ਨੂੰ ਜਾਰੀ ਕੀਤੇ ਗਏ ਸਨ।

Leave a Reply

Your email address will not be published. Required fields are marked *