ਸ਼ਿਵਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਸਭਾ ਵਿੱਚ ਲੈ ਕੇ ਜਾਂਦੇ ਸਮੇਂ ਹੈਲੀਕਾਪਟਰ ਕਰੈਸ਼

Uncategorized

ਨਵੀਂ ਦਿੱਲੀ, 3 ਮਈ, ਬੋਲੇ ਪੰਜਾਬ ਬਿਓਰੋ :ਛੱਤੀਸਗੜ੍ਹ ਦੇ ਜ਼ਿਲ੍ਹਾ ਰਾਏਗੜ੍ਹ ਦੇ ਮਹਾੜ ਵਿੱਚ ਸ਼ਿਵਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਸਭਾ ਵਿੱਚ ਲੈ ਕੇ ਜਾਂਦੇ ਸਮੇਂ ਹੈਲੀਕਾਪਟਰ ਕਰੈਸ਼ ਹੋ ਗਿਆ। ਸੁਸ਼ਮਾ ਅੰਧਾਰੇ ਦੇ ਹੈਲੀਕਾਪਟਰ ਵਿੱਚ ਚਡ੍ਹਨ ਤੋਂ ਪਹਿਲਾਂ ਹੀ ਹੇਲੀਕਾਪਟਰ ਕਰੈਸ਼ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਉਥੇ ਹੈਲੀਕਾਪਟਰ ਕਰੈਸ਼ ਦਾ ਵੀਡੀਓ ਸੋਸ਼ਲ ਮੀਡੀਆ ਵਿੱਚ ਲਾਈਵ ਰਿਕਾਰਡ ਕੀਤਾ ਗਿਆ ਹੈ। ਸੁਸ਼ਮਾ ਅਧਾਂਰੇ ਨੇ ਕਰੈਸ਼ ਵੀਡੀਓ ਖੁਦ ਪੋਸ਼ਅ ਕੀਤੀ ਹੈ। ਕੱਲ ਉਨ੍ਹਾਂ ਦੀ ਮਹਾੜ ਵਿੱਚ ਸਭਾ ਸੀ। ਰਾਤ ਹੋਣ ਕਾਰਨ ਉਹ ਉਥੇ ਰੁਕ ਗਏ ਸਨ। ਅੱਜ ਉਨ੍ਹਾਂ ਦੂਜੀ ਥਾਂ ਸਭਾ ਸਥਾਨ ਉਤੇ ਲੈ ਕੇ ਜਾਣ ਲਈ ਹੈਲੀਕਾਪਟਰ ਆਇਆ ਸੀ।ਅਧਾਂਰੇ ਵੱਲੋਂ ਸਾਂਝੀ ਕੀਤੀ ਵੀਡੀਓ ਮੁਤਾਬਕ ਹੈਲੀਕਾਪਟਰ ਅਣਜਾਣ ਥਾਂ ਉਤੇ ਲੈਡਿੰਗ ਦਾ ਯਤਨ ਕਰ ਰਿਹਾ ਸੀ ਅਤੇ ਅਚਨਾਕ ਲੜਖੜਾ ਗਿਆ। ਜਿਸ ਕਾਰਨ ਉਸਨੇ ਸੰਤੁਲਨ ਗੁਆ ਦਿੱਤਾ ਅਤੇ ਹਾਦਸਾ ਵਾਪਰ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।