ਚੰਡੀਗੜ੍ਹ ‘ਚਆਨਲਾਈਨ ਪਾਰਕਿੰਗ ਫੀਸ ਦੀ ਹੋਈ ਸ਼ੁਰੂਆਤ,73 ਥਾਵਾਂ ’ਤੇ ਲਾਗੂ

ਚੰਡੀਗੜ੍ਹ

ਚੰਡੀਗੜ੍ਹ , ਬੋਲੇ ਪੰਜਾਬ ਬਿਉਰੋ: ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਵੀ ਅਦਾ ਹੋਵੇਗੀ। ਇਹ ਆਨਲਾਈਨ ਭੁਗਤਾਨ ਵਾਲੀ ਸਹੂਲਤ ਹੁਣ ਪਹਿਲੀ ਮਈ ਤੋਂ ਸ਼ੁਰੂ ਹੋ ਜ
ਗਈ ਹੈ।
ਬੈਂਕਾਂ ਤੋਂ ਕਾਰਡ ਸਵੈਪਿੰਗ ਮਸ਼ੀਨ ਮੰਗਵਾਈ ਗਈ ਹੈ ਜਿਸ ਵਿੱਚ QR ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਵੀ ਹੈ। ਨਿਗਮ ਵੱਲੋਂ ਇਹ ਪ੍ਰਣਾਲੀ 73 ਥਾਵਾਂ ’ਤੇ ਲਾਗੂ ਕੀਤੀ ਜਾਵੇਗੀ।

ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਸ ਪਾਰਕਿੰਗ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਉਸ ਨਾਲ ਪਾਰਕਿੰਗ ਫੀਸ ਵਿੱਚ ਪਾਰਦਰਸ਼ਤਾ ਆਵੇਗੀ। ਔਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾ ਹੋਵੇਗਾ।

ਇਸ ਦਾ ਇੱਕ ਹੋਰ ਕਾਰਨ ਹੈ ਕਿ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ, ਜਿਸ ਕਾਰਨ ਪਾਰਕਿੰਗ ਦੇ ਗੇਟ ‘ਤੇ ਵੱਡੇ ਨੋਟ ਹੋਣ ਕਾਰਨ ਜਾਮ ਲੱਗ ਜਾਂਦਾ ਹੈ। ਇੱਥੇ 73 ਪਾਰਕਿੰਗ ਥਾਵਾਂ ਹਨ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਵਾਹਨ ਆਉਂਦੇ ਹਨ। ਇਨ੍ਹਾਂ ਵਿੱਚ ਲਗਭਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ।

ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿਆ ਹੈ ਕਿ ਹੁਣ ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਅਦਾ ਹੋਵੇਗੀ। ਇਸ ਦੌਰਾਨ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਫੀਸ ਆਨਲਾਈਨ ਲਈ ਜਾਵੇਗੀ। ਇਸ ਦੇ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਨਾਲ ਸਮਝੌਤੇ ਕੀਤੇ ਗਏ ਹਨ।

Leave a Reply

Your email address will not be published. Required fields are marked *