ਇਕਬਾਲ ਸਿੰਘ ਲਾਲਪੁਰਾ ਨੇ ਸੀਨੀਅਰ ਭਾਜਪਾ ਆਗੂ ਸ਼ਲਿੰਦਰ ਅਨੰਦ ਦੇ ਘਰ ਕੀਤੀ ਮੀਟਿੰਗ

Uncategorized

ਮੋਹਾਲੀ ਨੂੰ ਵਿਕਸਿਤ ਸ਼ਹਿਰ ਮਨਾਉਣ ਲਈ ਪ੍ਰਮੁੱਖ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਵਾਂਗਾ : ਲਾਲਪੁਰਾ

ਸੌੜੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਕੁਝ ਪਾਰਟੀਆਂ ਨੇ ਪਾਈਆਂ ਲੋਕਾਂ ਵਿੱਚ ਵੰਡੀਆਂ : ਲਾਲਪੁਰਾ

ਚੰਡੀਗੜ੍ਹ 3 ਮਈ,ਬੋਲੇ ਪੰਜਾਬ ਬਿਓਰੋ: ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਮੋਹਾਲੀ ਵਿਖੇ ਸੀਨੀਅਰ ਭਾਜਪਾ ਆਗੂ ਸ਼ਲਿੰਦਰ ਅਨੰਦ ਦੇ ਘਰ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਵਿੱਚ ਪੁੱਜੇ। ਇਸ ਮੌਕੇ ਸ਼ਲਿੰਦਰ ਅਨੰਦ ਦੀ ਅਗਵਾਈ ਹੇਠ ਇਕਬਾਲ ਸਿੰਘ ਲਾਲਪੁਰਾ ਦਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸੈਣੀ ਰਾਸ਼ਟਰੀ ਸਕੱਤਰ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਉਨਾਂ ਦੇ ਨਾਲ ਸਨ।

ਇਸ ਮੌਕੇ ਬੋਲਦਿਆਂ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸ਼ੈਲਿੰਦਰ ਅਨੰਦ ਨਾਲ ਉਹਨਾਂ ਦਾ ਪਰਿਵਾਰਕ ਰਿਸ਼ਤਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਅੱਗੇ ਲਿਜਾਉਣ ਵਾਸਤੇ ਚੰਗੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।

ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦਾ ਅਸਲ ਨਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਉਦੋਂ ਦੇਸ਼ ਅਤੇ ਕੌਮ ਖਾਤਰ ਆਪਣੀ ਕੁਰਬਾਨੀ ਦਿੱਤੀ ਜਦੋਂ ਇਹ ਦੇਸ਼ ਗੁਲਾਮ ਸੀ। ਉਹਨਾਂ ਕਿਹਾ ਕਿ ਉਸ ਮਹਾਨ ਆਤਮਾ ਦੇ ਨਾਂ ਉੱਤੇ ਵਸਾਏ ਗਏ ਮੋਹਾਲੀ ਸ਼ਹਿਰ ਦਾ ਬਹੁਤ ਵਿਕਾਸ ਹੋਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਦੇਸ਼ ਕਰਕੇ ਇਹ ਸ਼ਹਿਰ ਉਸ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲ ਕਰਨਗੇ ਅਤੇ ਇੱਥੇ ਹੋਣ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸ਼ਾਇਦ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਇੰਡਸਟਰੀਅਲ ਹਬ ਬਣਨਾ ਚਾਹੀਦਾ ਹੈ। ਉਹਨਾਂ ਮੀਟਿੰਗ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਵਾਲੇ ਪਾਸੇ ਵੀ ਥੋੜਾ ਸਮਾਂ ਕੱਢਣ।

ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ ਜਿਸ ਵਿੱਚ ਸਾਰੇ ਹੀ ਘੱਟ ਗਿਣਤੀ ਦੇ ਧਰਮ ਆਉਂਦੇ ਹਨ। ਉਹਨਾਂ ਕਿਹਾ ਕਿ ਕੁਝ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਧਰਮਾਂ ਵਿੱਚ ਵੰਡੀਆਂ ਪਾਈਆਂ ਅਤੇ ਲੋਕਾਂ ਨੂੰ ਲੜਾਇਆ। ਉਹਨਾਂ ਕਿਹਾ ਕਿ ਇਹ ਦੇਸ਼ ਇੱਕ ਗੁਲਦਸਤਾ ਹੈ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਫੁੱਲ ਖਿੜਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਦੇ ਸੁਪਨਿਆਂ ਦਾ ਪੰਜਾਬ ਬਣੇ, ਸਭ ਦਾ ਸਾਂਝਾ ਖੁਸ਼ੀਆਂ ਖੇੜਿਆਂ ਵਾਲਾ ਪੰਜਾਬ ਬਣੇ, ਉਸ ਵਾਸਤੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੰਮ ਕਰਾਂਗੇ ਕਿਨਾਂ ਦਾ ਸੁਫਨਾ 2047 ਵਿੱਚ ਭਾਰਤ ਨੂੰ ਦੁਨੀਆਂ ਦਾ ਨੰਬਰ ਇੱਕ ਮੁਲਕ ਬਣਾਉਣ ਦਾ ਹੈ।

ਇਸ ਤੋਂ ਪਹਿਲਾਂ ਸੀਨੀਅਰ ਭਾਜਪਾ ਆਗੂ ਸ਼ਲਿੰਦਰ ਆਨੰਦ, ਅਸ਼ੋਕ ਝਾ, ਅਰੁਣ ਸ਼ਰਮਾ, ਬੋਬੀ ਕੰਬੋਜ, ਸੁੰਦਰ ਲਾਲ ਅਗਰਵਾਲ, ਰਮੇਸ਼ ਦੱਤ, ਕੁਲਜੀਤ ਸਿੰਘ ਰੰਧਾਵਾ, ਯੋਗਰਾਜ, ਹਰਦੇਵ ਸਿੰਘ ਉੱਭਾ ਪ੍ਰੈੱਸ ਸਕੱਤਰ ਭਾਜਪਾ ਪੰਜਾਬ, ਅਸ਼ਵਨੀ ਕੌਸ਼ਲ, ਸੁਨੰਦਾ ਰਤਨ, ਸ਼ਾਸਤਰੀ ਬਰਿੰਦਰ ਕ੍ਰਿਸ਼ਨ, ਡਾਕਟਰ ਲਖਵਿੰਦਰ, ਜਗਮੋਹਨ ਸਿੰਘ ਕਾਹਲੋ, ਪਿਆਰੇ ਲਾਲ ਗਰਗ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਮੋਹਾਲੀ ਸ਼ਹਿਰ ਅਤੇ ਹਲਕੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਹਾਲੀ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਤਾਂ ਬਣ ਗਿਆ ਹੈ ਅਤੇ ਪਰ ਇੱਥੇ ਅੰਤਰਰਾਸ਼ਟਰੀ ਫਲਾਈਟਾਂ ਦੀ ਬਹੁਤ ਲੋੜ ਹੈ, ਇਸੇ ਤਰ੍ਹਾਂ ਇੱਥੇ ਏਮਸ ਹਸਪਤਾਲ ਬਣਾਇਆ ਜਾਣਾ ਸੀ ਉਹ ਹਾਲੇ ਤੱਕ ਨਹੀਂ ਬਣਿਆ, ਮੋਹਾਲੀ ਵਿੱਚ ਬਜ਼ੁਰਗਾਂ ਵਾਸਤੇ ਓਲਡ ਏਜ ਹੋਮ, ਮੋਹਾਲੀ ਤੋਂ ਪਲਾਇਨ ਕਰ ਰਹੇ ਉਦਯੋਗਾਂ ਨੂੰ ਇੱਥੇ ਰੋਕਣ ਲਈ ਅਤੇ ਨਵੀਆਂ ਇੰਡਸਟਰੀਆਂ ਤੇ ਨਿਵੇਸ਼ ਲਿਆਉਣ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਨੀਤੀਆਂ, ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਫਲਾਈ ਓਵਰ, ਵਪਾਰਕ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਨੀਡ ਬੇਸ ਪਾਲਿਸੀ ਨੂੰ ਲਾਗੂ ਕਰਵਾਉਣ ਆਦਿ ਪ੍ਰਮੁੱਖ ਹਨ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਮੰਗਾਂ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਨਗੇ ਅਤੇ ਛੇਤੀ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੂਰਨ ਉਪਰਾਲੇ ਕਰਨਗੇ।

Leave a Reply

Your email address will not be published. Required fields are marked *