ਆਖਰਕਾਰ ਪੁਲਿਸ ਨੇ ਸੁਲਝਾ ਹੀ ਲਿਆ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਤੇ ਜਬਰ ਜਨਾਹ ਦਾ ਮਾਮਲਾ,ਮੁਲਜ਼ਮ ਵੱਲੋਂ ਹੈਰਾਨੀਜਨਕ ਖੁਲਾਸੇ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 3 ਮਈ, ਬੋਲੇ ਪੰਜਾਬ ਬਿਉਰੋ :
ਪੁਲਿਸ ਨੇ ਆਖਿਰਕਾਰ 14 ਸਾਲ ਪਹਿਲਾਂ ਹੋਏ ਐੱਮਬੀਏ ਦੀ ਵਿਦਿਆਰਥਣ ਨੇਹਾ ਦੇ ਕਤਲ ਦਾ ਭੇਤ ਸੁਲਝਾ ਲਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ-38 ਵੈਸਟ ਸਥਿਤ ਸ਼ਾਹਪੁਰ ਕਾਲੋਨੀ ਦੀ ਝੁੱਗੀ ਨੰਬਰ-16 ਦੇ ਰਹਿਣ ਵਾਲੇ ਮੋਨੂੰ ਕੁਮਾਰ ਵਜੋਂ ਹੋਈ ਹੈ।ਪੁੱਛਗਿੱਛ ਦੌਰਾਨ ਉਸ ਨੇ 14 ਸਾਲ ਪਹਿਲਾਂ ਐੱਮਬੀਏ ਦੀ ਵਿਦਿਆਰਥਣ ਨੇਹਾ ਅਹਲਾਵਤ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਇਕਬਾਲ ਕੀਤਾ ਹੈ।
ਦੋਸ਼ੀ ਵੱਲੋਂ ਬਿਆਨ ਕੀਤੀ ਬੇਰਹਿਮੀ ਦੀ ਕਹਾਣੀ ਹੈਰਾਨ ਕਰਨ ਵਾਲੀ ਹੈ। ਸਿਰ ‘ਤੇ ਸੱਟ ਲੱਗਣ ਕਾਰਨ ਮੌਤ ਤੋਂ ਬਾਅਦ ਵੀ ਉਸ ਨੇ ਲਾਸ਼ ਨਾਲ ਹੈਵਾਨੀਅਤ ਕੀਤੀ ਸੀ। ਪੁਲਿਸ ਨੇ ਇਸ ਕੇਸ ਨੂੰ 2020 ਵਿੱਚ ਅਣਸੁਲਝਿਆ ਮੰਨਦਿਆਂ ਜ਼ਿਲ੍ਹਾ ਅਦਾਲਤ ਵਿੱਚ ਸਟੇਟਸ ਰਿਪੋਰਟ ਵੀ ਦਾਖ਼ਲ ਕੀਤੀ ਸੀ। ਮੁਲਜ਼ਮ ਨੇ ਦੋ ਕਤਲਾਂ ਦੀ ਗੱਲ ਕਬੂਲੀ ਹੈ। ਦੋਵਾਂ ਮਾਮਲਿਆਂ ਵਿੱਚ ਲੜਕੀਆਂ ਨਾਲ ਜਬਰ ਜਨਾਹ ਹੋਇਆ ਸੀ।
11 ਜਨਵਰੀ 2022 ਦੀ ਰਾਤ ਨੂੰ ਪਿੰਡ ਮਲੋਆ ਦੇ ਜੰਗਲੀ ਖੇਤਰ ਵਿੱਚ ਰਹਿਣ ਵਾਲੇ ਇੰਦਰ ਸਿੰਘ ਨੇ ਮਲੋਆ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਮਨਦੀਪ ਕੌਰ ਲਾਪਤਾ ਹੋ ਗਈ ਹੈ। ਉਸ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਘਰੇਲੂ ਸਾਮਾਨ ਲੈਣ ਲਈ ਮਲੋਆ ਬੱਸ ਸਟੈਂਡ ਗਿਆ ਸੀ। ਉਸ ਦੀ ਪਤਨੀ ਕੋਲ ਸਿਰਫ਼ 250 ਰੁਪਏ ਸਨ। ਇਸ ਲਈ ਉਹ ਆਪਣੀ ਪਤਨੀ ਨੂੰ ਬਾਜ਼ਾਰ ਵਿੱਚ ਛੱਡ ਕੇ ਘਰੋਂ ਪੈਸੇ ਲੈਣ ਚਲਾ ਗਿਆ।
ਕਰੀਬ 10-15 ਮਿੰਟ ਬਾਅਦ ਜਦੋਂ ਉਹ ਬਾਜ਼ਾਰ ਵਾਪਸ ਆਇਆ ਤਾਂ ਉਸ ਨੂੰ ਪਤਨੀ ਨਹੀਂ ਮਿਲੀ। ਜਦੋਂ ਉਹ ਘਰ ਪਹੁੰਚਿਆ ਤਾਂ ਉਹ ਵੀ ਉੱਥੇ ਨਹੀਂ ਸੀ। ਜਦੋਂ ਕਾਫੀ ਭਾਲ ਕਰਨ ਦੇ ਬਾਵਜੂਦ ਪਤਨੀ ਨਹੀਂ ਮਿਲੀ ਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਅਗਲੇ ਦਿਨ 12 ਜਨਵਰੀ ਨੂੰ ਉਸ ਦੀ ਪਤਨੀ ਦੀ ਨੰਗੀ ਲਾਸ਼ ਘਰ ਦੇ ਨੇੜੇ ਜੰਗਲੀ ਇਲਾਕੇ ਵਿੱਚੋਂ ਮਿਲੀ। ਉਸਦੇ ਮੂੰਹ ਵਿੱਚ ਜੁਰਾਬ ਭਰੀ ਹੋਈ ਸੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ।
ਮੈਡੀਕਲ ਰਿਪੋਰਟ ‘ਚ ਖ਼ੁਲਾਸਾ ਹੋਇਆ ਹੈ ਕਿ ਔਰਤ ਨਾਲ ਜਬਰ ਜਨਾਹ ਕਰਕੇ ਕਤਲ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਸ਼ੱਕ ਦੇ ਆਧਾਰ ‘ਤੇ ਕਰੀਬ 300 ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਦੇ ਬਾਵਜੂਦ ਮਾਮਲਾ ਹੱਲ ਨਹੀਂ ਹੋਇਆ, ਜਿਸ ਕਰਕੇ ਪੁਲਿਸ ਨੇ ਅਪਰਾਧਿਕ ਪ੍ਰਵਿਰਤੀ ਵਾਲੇ ਕੁਝ ਵਿਅਕਤੀਆਂ ਦੇ ਡੀਐਨਏ ਸੈਂਪਲ ਟੈਸਟ ਲਈ ਭੇਜੇ। ਮੁਲਜ਼ਮ ਮੋਨੂੰ ਕੁਮਾਰ ਦਾ ਨਮੂਨਾ ਮਨਦੀਪ ਕੌਰ ਕਤਲ ਕੇਸ ਨਾਲ ਮੇਲ ਖਾਂਦਾ ਹੈ।
ਇਸ ‘ਤੇ ਪੁਲਿਸ ਨੇ ਬੁੱਧਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਦੱਸਿਆ ਕਿ ਉਹ ਮਨਦੀਪ ਕੌਰ ਨੂੰ ਵਰਗਲਾ ਕੇ ਝਾੜੀਆਂ ਵਿੱਚ ਲੈ ਗਿਆ ਸੀ। ਜਦੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਨਦੀਪ ਕੌਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ’ਤੇ ਮੋਨੂੰ ਕੁਮਾਰ ਨੇ ਉਸ ਦੇ ਸਿਰ ’ਤੇ ਇੱਟ ਮਾਰ ਦਿੱਤੀ। ਇਸ ਤੋਂ ਬਾਅਦ ਉਹ ਲਹੂ-ਲੁਹਾਨ ਹਾਲਤ ‘ਚ ਹੇਠਾਂ ਡਿੱਗ ਪਈ ਅਤੇ ਮਨਦੀਪ ਕੌਰ ਨਾਲ ਜਬਰ ਜਨਾਹ ਕੀਤਾ। ਬਾਅਦ ਵਿੱਚ ਮਨਦੀਪ ਕੌਰ ਦੀ ਮੌਤ ਹੋ ਗਈ।
ਜਦੋਂ ਮੁਲਜ਼ਮ ਮੋਨੂੰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਨੇਹਾ ਕਤਲ ਮਾਮਲੇ ਬਾਰੇ ਦੱਸਿਆ ਕਿ ਉਸ ਦਿਨ ਹਲਕੀ ਬਾਰਿਸ਼ ਹੋ ਰਹੀ ਸੀ। ਮੀਂਹ ਤੋਂ ਬਚਣ ਲਈ ਨੇਹਾ ਆਪਣਾ ਸਕੂਟਰ ਰੋਕ ਕੇ ਸੜਕ ਕਿਨਾਰੇ ਖੜ੍ਹੀ ਸੀ। ਮੋਨੂੰ ਕੁਮਾਰ ਨੇ ਪਿੱਛੇ ਤੋਂ ਆ ਕੇ ਉਸ ਦੇ ਸਿਰ ’ਤੇ ਪੱਥਰ ਮਾਰਿਆ। ਇਸ ਕਾਰਨ ਉਸਦਾ ਚਿਹਰਾ ਐਕਟਿਵਾ ਦੀ ਵਿੰਡਸ਼ੀਲਡ ਨਾਲ ਟਕਰਾ ਗਿਆ। ਉਸ ਨੇ ਨੇਹਾ ਨੂੰ ਜੰਗਲ ਵਿੱਚ ਘੜੀਸਿਆ।
ਇਸ ਦੌਰਾਨ ਨੇਹਾ ਅਹਲਾਵਤ ਦੀ ਮੌਤ ਹੋ ਗਈ ਸੀ। ਉਸ ਦਾ ਮੋਬਾਈਲ ਖੋਹ ਕੇ ਦੁਕਾਨ ’ਤੇ ਵੇਚ ਦਿੱਤਾ ਸੀ। ਬਾਅਦ ਵਿੱਚ ਨੇਹਾ ਦੀ ਲਾਸ਼ ਜੰਗਲ ਵਿੱਚ ਅਰਧ ਨਗਨ ਹਾਲਤ ਵਿੱਚ ਮਿਲੀ। ਇਸ ਕਤਲ ਕੇਸ ਵਿੱਚ ਪੁਲਿਸ ਨੇ 500 ਦੇ ਕਰੀਬ ਸ਼ੱਕੀ ਅਤੇ ਅਪਰਾਧੀ ਕਿਸਮ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦਾ ਡੀਐਨਏ ਟੈਸਟ ਵੀ ਕਰਵਾਇਆ। ਪਰ ਅੱਜ ਤੱਕ ਮਾਮਲਾ ਅਣਸੁਲਝਿਆ ਨਹੀਂ ਸੀ।
ਨੇਹਾ ਅਹਲਾਵਤ ਕਤਲ ਕਾਂਡ ਨੂੰ ਸੁਲਝਾਉਣ ਲਈ ਪੁਲਿਸ ਨੇ ਮੌਕੇ ਤੋਂ ਲਏ ਫੋਰੈਂਸਿਕ ਨਮੂਨਿਆਂ ਨਾਲ ਮੋਨੂੰ ਕੁਮਾਰ ਦਾ ਡੀਐੱਨਏ ਟੈਸਟ ਕੀਤਾ ਅਤੇ ਇਹ ਮੇਲ ਖਾ ਗਿਆ। ਮਨਦੀਪ ਕੌਰ ਅਤੇ ਨੇਹਾ ਅਹਿਲਾਵਤ ਕੇਸ ਦਾ ਪੈਟਰਨ ਸਮਾਨ ਹੋਣ ਕਾਰਨ ਪੁਲਿਸ ਨੂੰ ਸ਼ੱਕ ਹੋ ਗਿਆ ਸੀ। ਨਮੂਨੇ ਮੈਚ ਕਰਨ ਤੋਂ ਬਾਅਦ ਪੁਸ਼ਟੀ ਹੋਈ ਕਿ ਉਸ ਨੇ ਨੇਹਾ ਅਹਲਾਵਤ ਦਾ ਕਤਲ ਕੀਤਾ ਸੀ। ਇਸ ਤੋਂ ਪਹਿਲਾਂ ਉਸ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਦੇ ਖੇੜੀ ਵਿੱਚ ਇੱਕ ਔਰਤ ਨਾਲ ਜਬਰ ਜਨਾਹ ਅਤੇ ਕਤਲ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਹੈ।
”ਇਸ ਮਾਮਲੇ ਵਿੱਚ ਦੱਖਣੀ ਦੇ ਡੀਐਸਪੀ ਚਰਨਜੀਤ ਸਿੰਘ ਵਿਰਕ, ਮਲੋਆ ਥਾਣੇ ਦੇ ਐਸਐਚਓ ਜਸਪਾਲ ਸਿੰਘ ਅਤੇ ਸੀਐਫਐਸਐਲ ਦੀ ਜਾਂਚ ਟੀਮ ਨੇ ਦੋ ਅੰਨ੍ਹੇ ਕਤਲ ਕੇਸਾਂ ਦੀ ਗੁੱਥੀ ਸੁਲਝਾ ਕੇ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਖੋਹ ਦੇ ਕਈ ਮਾਮਲੇ ਦਰਜ ਹਨ। ਉਸ ਨੇ ਪਹਿਲਾਂ ਤਿੰਨ ਔਰਤਾਂ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ। ਮ੍ਰਿਤਕ ਮਨਦੀਪ ਕੌਰ ਦੇ ਡੀਐਨਏ ਨਾਲ ਰਿਪੋਰਟ ਮੇਲ ਹੋਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ 14 ਸਾਲ ਪੁਰਾਣੇ ਨੇਹਾ ਕਤਲ ਕਾਂਡ ਦੀ ਗੱਲ ਵੀ ਕਬੂਲੀ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।”

Leave a Reply

Your email address will not be published. Required fields are marked *