ਲੁਧਿਆਣਾ, 2 ਮਈ,ਬੋਲੇ ਪੰਜਾਬ ਬਿਓਰੋ:
10 ਹਜ਼ਾਰ ਰੁਪਏ ਲੈ ਕੇ ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਵਾਲੇ ਡਾਕਟਰ ਖਿਲਾਫ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਡਾਕਟਰ ਦੀ ਪਛਾਣ ਰਾਜਿੰਦਰ ਮਨੀਪਾਲ ਵਜੋਂ ਹੋਈ ਹੈ, ਜੋ ਕਿ ਮਾਡਲ ਟਾਊਨ ਵਿੱਚ ਕੁਨਾਲਪਾਲ ਹਸਪਤਾਲ ਦਾ ਮਾਲਕ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਹਵਾਸ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਮਾਜ ਸੇਵੀ ਹੈ। ਉਸ ਨੂੰ ਉਕਤ ਮੁਲਜ਼ਮਾਂ ਬਾਰੇ ਪਤਾ ਲੱਗਾ ਕਿ ਉਹ ਪੈਸੇ ਲੈ ਕੇ ਜਾਅਲੀ ਸਰਟੀਫਿਕੇਟ ਬਣਾਉਂਦੇ ਹਨ। ਇਸ ਤੋਂ ਬਾਅਦ ਉਹ ਸੱਚ ਉਜਾਗਰ ਕਰਨ ਲਈ ਡਾਕਟਰ ਕੋਲ ਗਿਆ ਅਤੇ ਦੱਸਿਆ ਕਿ ਉਸ ਦੀ 12 ਅਗਸਤ 2023 ਨੂੰ ਬਿਹਾਰ ‘ਚ ਤਰੀਕ ਸੀ। ਇਸ ਕਾਰਨ ਡਾਕਟਰ ਨੇ ਪੈਸੇ ਲੈ ਕੇ ਜਾਅਲੀ ਸਰਟੀਫਿਕੇਟ ਬਣਾ ਦਿੱਤਾ। ਫਿਰ 25 ਅਗਸਤ 2023 ਨੂੰ ਸਿਵਲ ਸਰਜਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਜਾਂਚ ਤੋਂ ਬਾਅਦ ਡਾਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।