ਬੀਜਿੰਗ, 2 ਮਈ, ਬੋਲੇ ਪੰਜਾਬ ਬਿਓਰੋ:
ਭਾਰੀ ਮੀਂਹ ਨੇ ਦੱਖਣੀ ਚੀਨ ਵਿੱਚ ਤਬਾਹੀ ਮਚਾਈ ਹੋਈ ਹੈ।ਮੀਂਹ ਤੋਂ ਬਾਅਦ ਇੱਕ ਹਾਈਵੇਅ ਦਾ ਇੱਕ ਹਿੱਸਾ ਧਸ ਜਾਣ ਕਾਰਨ ਕਈ ਕਾਰਾਂ ਖਤਾਨਾਂ ‘ਚ ਹੇਠਾਂ ਡਿੱਗ ਗਈਆਂ ਅਤੇ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ।ਚੀਨੀ ਅਧਿਕਾਰੀਆਂ ਨੇ ਅੱਜ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਪ੍ਰਸ਼ਾਸਨ ਨੇ ਕਿਹਾ ਕਿ ਹਾਈਵੇਅ ਦਾ 17.9 ਮੀਟਰ ਲੰਬਾ ਹਿੱਸਾ ਢਹਿ ਗਿਆ, ਜਿਸ ਨਾਲ 23 ਵਾਹਨ ਨੀਵੇਂ ਟੋਏ ਵਿੱਚ ਡਿੱਗ ਗਏ। ਸਰਕਾਰੀ ਬਿਆਨ ਮੁਤਾਬਕ ਇਸ ਹਾਦਸੇ ‘ਚ 30 ਲੋਕ ਜ਼ਖਮੀ ਹੋਏ ਹਨ।
ਚੀਨ ਦੇ ਗੁਆਂਗਡੋਂਗ ਸੂਬੇ ਬੀਤੇ ਦੋ ਹਫ਼ਤਿਆਂ ਤੋਂ ਮੀਂਹ ਅਤੇ ਹੜ੍ਹਾਂ ਆਏ ਹੋਏ ਹਨ।ਪਿਛਲੇ ਹਫਤੇ ਸੂਬਾਈ ਰਾਜਧਾਨੀ ਗੁਆਂਗਜ਼ੂ ਵਿੱਚ ਇੱਕ ਤੂਫਾਨ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਹਾਈਵੇਅ ਦੇ ਹੇਠਾਂ ਜ਼ਮੀਨ ਧਸ ਗਈ ਅਤੇ ਇਸ ਕਾਰਨ ਸੜਕ ਦਾ ਇੱਕ ਹਿੱਸਾ ਵੀ ਧਸ ਗਿਆ। ਸੜਕ ਧਸਣ ਕਾਰਨ ਉੱਥੇ ਇੱਕ ਵੱਡਾ ਟੋਆ ਦੇਖਿਆ ਗਿਆ। ਮੌਕੇ ‘ਤੇ ਵਾਹਨਾਂ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ।