ਪਾਤੜਾਂ 1 ਮਈ,ਬੋਲੇ ਪੰਜਾਬ ਬਿਓਰੋ: ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਦੇ ਸੱਦੇ ਤੇ ਬਲਾਕ ਪਾਤੜਾਂ ਵਿਖੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਉਹਨਾਂ ਵੱਲੋਂ ਛੇੜੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕੀਤਾ ਗਿਆ । ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਬੁਲਾਰੇ ਸਾਥੀ ਬੇਅੰਤ ਸਿੰਘ ਨੇ ਕਿਹਾ ਕਿ ਖੂਨ ਪਸੀਨਾ ਰੋੜ ਕੇ ਪ੍ਰਾਪਤ ਕੀਤੇ ਮਜਦੂਰ ਪੱਖੀ ਕਾਨੂੰਨਾਂ ਅਤੇ ਅਧਿਕਾਰਾਂ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਚਾਰ ਲੇਬਰ ਕੋਡਾਂ ਵਿੱਚ ਬਦਲ ਦਿੱਤਾ ਹੈ । ਜੋ ਕਿ ਸਰਮਾਏਦਾਰੀ ਦਾ ਪੱਖ ਪੂਰਦੇ ਹਨ। ਇਹਨਾਂ ਕੋਡਾਂ ਨੂੰ ਖਤਮ ਕਰਾਉਣ ਲਈ ਸਾਨੂੰ ਪੁਰਾਣੇ ਇਤਿਹਾਸ ਨੂੰ ਦੁਹਰਾਉਣਾ ਪਏਗਾ ਅਤੇ ਇੱਕਜੁੱਟ ਇੱਕ ਮੁੱਠ ਹੋ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਵਿੱਚ ਉਤਰਨਾ ਪਏਗਾ । ਉਨਾਂ ਨੇ ਇਤਿਹਾਸ ਉੱਤੇ ਚਾਨਣਾ ਪਾਂਦੇ ਹੋਏ ਦੱਸਿਆ ਕਿ ਇਸੇ ਹੀ ਸੰਘਰਸ਼ ਵਿੱਚੋਂ ਸਾਰੇ ਅਧਿਕਾਰ ਨਿਕਲੇ ਸਨ ਅਤੇ ਸਮੇਂ ਸਮੇਂ ਤੇ ਸੋਧਾਂ ਹੋਇਆ ਸਨ ਭਾਵੇਂ ਉਹ ਅੱਠ ਘੰਟੇ ਕੰਮ ਕਰਨ ਦਾ ਅਧਿਕਾਰ ਹੋਵੇ । ਭਾਵੇਂ ਕੰਮ ਦਾ ਭਾਅ ਤੈ ਕਰਨ ਦਾ ਹੋਵੇ । ਭਾਵੇਂ ਔਰਤਾਂ ਨੂੰ ਮਿਲਣ ਵਾਲੇ ਅਧਿਕਾਰ ਹੋਣ ।
ਅੱਜ ਮਈ ਦਿਹਾੜੇ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਆਈ.ਸੀ.ਡੀ ਐਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਆਈ ਸੀ.ਡੀ.ਐਸ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੇਸ਼ਨ ਦੀ ਹਾਲਤ ਬਹੁਤ ਖਰਾਬ ਹੈ ਜਿਸ ਨੂੰ ਲੈ ਕੇ ਲਾਭਪਾਤਰੀਆਂ ਦੇ ਵਿੱਚ ਦਸਤਕ ਮੁਹਿਮ ਛੇੜੀ ਜਾਵੇਗੀ ਅਤੇ ਇਸ ਨੂੰ ਸੱਚਮੁੱਚ ਪੋਸ਼ਟਿਕ ਭੋਜਨ ਦਾ ਰੂਪ ਦਵਾਇਆ ਜਾਵੇਗਾ। ਤਾਂ ਕਿ ਜਚਾ ਬੱਚਾ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ। ਉਹਨਾਂ ਨੇ ਦੂਜਾ ਐਲਾਨ ਕਰਦੇ ਹੋਏ ਕਿਹਾ ਬਿਨਾਂ ਹਥਿਆਰ ਦਿੱਤੇ ਜੰਗ ਨਹੀਂ ਲੜੀ ਜਾ ਸਕਦੀ । ਸਰਕਾਰ ਵੱਲੋਂ ਕੰਮ ਮੰਗੇ ਜਾ ਰਹੇ ਹਨ। ਪਰ ਕੰਮ ਕਰਨ ਦੇ ਲਈ ਉਹਨਾਂ ਨੇ ਮੋਬਾਈਲ ਨਹੀਂ ਲੈਪਟਾਪ ਦੀ ਜਰੂਰਤ ਹੈ ਕਿਉਂਕਿ ਜਿਸ ਤਰਾਂ ਅੱਗੇ ਅੱਗੇ ਕੰਮ ਵਧ ਰਿਹਾ ਹੈ ਸਮਾਰਟ ਫੋਨ ਤੇ ਸਾਰੇ ਕੰਮ ਕਰ ਪਾਣਾ ਮੁਸ਼ਕਿਲ ਹੈ। ਪਰ ਫਿਲਹਾਲ ਅਜੇ ਮੋਬਾਇਲ ਵੀ ਸਰਕਾਰ ਵੱਲੋਂ ਨਹੀਂ ਦਿੱਤੇ ਗਏ। ਪੰਜਾਬ ਸਰਕਾਰ ਨੇ ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕਰ ਦਿੱਤੀ ਹਨ ।ਪਰ ਕੇਂਦਰ ਵੱਲੋਂ ਪ੍ਰੀ ਪ੍ਰਾਇਮਰੀ ਸਬੰਧੀ ਡੇਲੀ ਲਾਈਵ ਹਾਜਰੀ ਮੰਗੀ ਜਾਂਦੀ ਹੈ । ਯੂਨੀਅਨ ਇਸ ਦਾ ਬਾਈਕਾਟ ਕਰਦੇ ਹੋਏ ਐਲਾਨ ਕਰਦੀ ਹੈ ਕਿ ਜਿੰਨੀ ਦੇਰ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀਆਂ ਵਿੱਚ ਸੰਪੂਰਨ ਵਾਪਸ ਨਹੀਂ ਕੀਤੇ ਜਾਂਦੇ ਕੋਈ ਵੀ ਫੋਟੋ ਕੈਪਚਰ ਕਰਕੇ ਹਾਜ਼ਰੀ ਨਹੀਂ ਪਾਈ ਜਾਵੇਗੀ। ਜਿੰਨੀ ਦੇਰ ਮੋਬਾਈਲ ਜਾਂ ਲੈਪਟਾਪ ਮੁਹਈਆ ਨਹੀਂ ਕਰਵਾਏ ਜਾਂਦੇ ਉਨੀ ਦੇਰ ਕੋਈ ਵੀ ਨਵਾਂ ਕੰਮ ਪੋਸ਼ਨ ਟਰੈਕ ਉੱਤੇ ਨਹੀਂ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਵੀਰ ਕੌਰ ਪ੍ਰਕਾਸ਼ੀ ਦੇਵੀ ਬਲਾਕ ਪ੍ਰਧਾਨ ਅਨਦਾਣਾ, ਕਾਮਰੇਡ ਰੇਸ਼ਮ ਸਿੰਘ, ਲਖਵੀਰ ਕੌਰ ਬਲਾਕ ਕੈਸ਼ੀਅਰ ਪਾਤੜਾ ਮੀਤ ਪ੍ਰਧਾਨ ਹਰਜੀਤ ਕੌਰ ਸੁਖਜੀਤ ਕੌਰ ਹਰਜੀਤ ਕੌਰ ਭਿੰਦਰ ਕੌਰ ਸੁਮਨ ਰਾਣੀ ਸੁਨੀਤਾ ਰਾਣੀ ਜਸਪਾਲ ਕੌਰ