ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜ਼ੋਰਾਵਰ ਸਿੰਘ ਨੇ ਸੋਨ ਤਮਗਾ ਜਿੱਤ ਕੇ ਮੋਹਾਲੀ ਦਾ ਨਾਂ ਰੁਸ਼ਨਾਇਆ

ਖੇਡਾਂ ਪੰਜਾਬ

ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ 2 ਗੋਲਡ ਅਤੇ 1 ਕਾਂਸੀ ਦਾ ਤਮਗਾ ਜਿੱਤਿਆ

ਮੋਹਾਲੀ, 30 ਅਪ੍ਰੈਲ, ਬੋਲੇ ਪੰਜਾਬ ਬਿਓਰੋ :

5ਵੀਂ ਨੈਸ਼ਨਲ ਓਪਨ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਮੋਹਾਲੀ ਦੇ ਜ਼ੋਰਾਵਰ ਸਿੰਘ ਨੇ ਮੋਹਾਲੀ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਹੋਏ 2 ਗੋਲਡ ਤੇ 1 ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਰ਼ਾਵਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਲੈਵਲ ਦੇ ਇਸ ਸਕੇਟਿੰਗ ਮੁਕਾਬਲੇ ਵਿੱਚ ਪੂਰੇ ਦੇਸ਼ ਵਿਚੋਂ ਚੋਟੀ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ।

ਜ਼ੋਰਾਵਰ ਸਿੰਘ ਨੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਰਿੰਕ-2 ਅਤੇ 3 ਮੁਕਾਬਲੇ ਵਿੱਚ ਗੋਲਡ ਅਤੇ ਰੋਡ-1 ਵਰਗ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਆਪਣੇ ਕੋਚ, ਸਕੂਲ ਅਤੇ ਪੰਜਾਬ ਦਾ ਨਾਮ ਉੱਚਾ ਚੁੱਕਿਆ ਹੈ। ਇਨਫੈਂਟ ਜੀਸਜ ਸਕੂਲ ਫੇਜ-11 ਵਿੱਚ ਪੜ੍ਹਦੇ ਜੋਰਾਵਰ ਨੇ ਇਸ ਤੋਂ ਪਹਿਲਾਂ ਵੀ ਜਿਲ੍ਹਾ ਪੱਧਰ ਅਤੇ ਪੰਜਾਬ ਪੱਧਰ ਤੇ ਸੋਨ ਤਮਗੇ ਜਿੱਤ ਕੇ ਨਾਮਣਾ ਖੱਟਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।