ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਵਿਰੋਧੀ ਨੀਤੀਆਂ ਖ਼ਿਲਾਫ਼ ਮਨਾਇਆ ਕਿਰਤੀ ਦਿਹਾੜਾ ਕੀਤਾ ਰੋਸ ਮਾਰਚ

ਪੰਜਾਬ

ਗੁਰਦਾਸਪੁਰ 1 ਮਈ ,ਬੋਲੇ ਪੰਜਾਬ ਬਿਓਰੋ :ਵੱਖ ਵੱਖ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕਿਰਤੀਆਂ ਦੇ ਦਿਨ ਨੂੰ ਫਾਸ਼ੀਵਾਦੀ ਵਿਰੋਧੀ ਦਿਵਸ ਦੇ ਤੌਰ ਤੇ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਮਨਾਇਆ। ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਾਕਖਾਨਾ ਚੌਂਕ ਤੱਕ ਰੋਸ ਮਾਰਚ ਕੀਤਾ। ਲੋਕਾਂ ਨੂੰ ਜਾਗਰੂਕ ਕਰਦਿਆਂ ਮੋਦੀ ਸਰਕਾਰ ਨੂੰ ਹਰਾਉਣ , ਵਿਰੋਧੀ ਪਾਰਟੀਆਂ ਨੂੰ ਸੁਆਲ ਕਰਨ, ਅਤੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਰਾਜ ਕੁਮਾਰ ਪੰਡੋਰੀ, ਡੀ ਐਮ ਐਪ ਦੇ ਅਨੇਕ ਚੰਦ ਪਾਹੜਾ, ਗੁਰਦਿਆਲ ਚੰਦ ਡੀ ਟੀ ਐਫ ,,ਬਲਵਿੰਦਰ ਕੌਰ ਅਲੀ ਸ਼ੇਰ, ਆਸ਼ਾ ਵਰਕਰਜ ਯੂਨੀਅਨ, ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ ,ਅਸ਼ਵਨੀ ਸ਼ਰਮਾ ਜਮਹੂਰੀ ਅਧਿਕਾਰ ਸਭਾ ਸੁਨੀਲ ਕੁਮਾਰ ਇਫਟੂ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵੱਖ ਵੱਖ ਅੰਦੋਲਨਾਂ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਕਿਸਾਨਾਂ ਅਤੇ ਇਨਕਲਾਬੀ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਵੱਡੀ ਗਿਣਤੀ ਵਿਚ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਅਮਰਜੀਤ ਸਾਸਤਰੀ, ਜੋਗਿੰਦਰ ਪਾਲ ਘੁਰਾਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਮੇਜ਼ਰ ਸਿੰਘ ਕੋਟ ਟੋਡਰ ਮੱਲ, ਬਲਵਿੰਦਰ ਕੌਰ ਰਾਵਲਪਿੰਡੀ, ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਪਹਿਲੀ ਮਈ ਦਾ ਦਿਨ ਉਹਨਾਂ ਸ਼ਿਕਾਗੋ, ਅਮਰੀਕਾ ਦੇ ਮਜਦੂਰ ਸ਼ਹੀਦਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਅੱਠ ਘੰਟੇ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਆਪਣੀਆਂ ਜਿੰਦਗੀਆਂ ਵਾਰ ਦਿੱਤੀਆਂ ਸਨ। ਸਾਰੇ ਸੰਸਾਰ ਦੇ ਮਜਦੂਰ ਪਹਿਲੀ ਮਈ ਨੂੰ ਆਪਣੇ ਮਹਿਰੂਮ ਸ਼ਹੀਦਾਂ ਨੂੰ ਜੋਸ਼-ਖਰੋਸ਼ ਨਾਲ਼ ਯਾਦ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦੇ ਕਰਦੇ ਹਨ ਅਤੇ ਆਉਣ ਵਾਲ਼ੇ ਸਮੇਂ ਆਪਣੇ ਹੱਕੀ ਸੰਘਰਸ਼ਾਂ ਲਈ ਇੱਕਜੁਟ ਹੋਣ ਦੀ ਪ੍ਰੇਰਣਾ ਲੈਂਦੇ ਹਨ। ਇਹ ਦਿਨ ਸੰਸਾਰ ਭਰ ਦੇ ਮਜਦੂਰਾਂ ਨੂੰ ਦੇਸ਼, ਕੌਮ, ਜਾਤ, ਧਰਮ, ਨਸਲ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਲੋਟੂ ਸਰਮਾਏਦਾਰਾਂ ਅਤੇ ਹਾਕਮ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਇੱਕਜੁਟ ਘੋਲ ਕਰਨ ਦੀ ਸੇਧ ਦਿੰਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਸਾਰ ਹਾਲਤਾਂ ਵਿੱਚ ਜਦ ਸਰਮਾਏਦਾਰਾ-ਸਾਮਰਾਜੀ ਲੁੱਟ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਕਿਤੇ ਵਧੇਰੇ ਤਿੱਖੀ ਹੋ ਚੁੱਕੀ ਹੈ ਇਸ ਲਈ ਅੱਜ ਦੇ ਸਮੇਂ ਕੌਮਾਂਤਰੀ ਮਜਦੂਰ ਦਿਵਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ।

Leave a Reply

Your email address will not be published. Required fields are marked *