AstraZeneca ਦੀ ਕੋਵਿਡ-19 ਵੈਕਸੀਨ ਨਾਲ Heart Attack ਤੇ Brain Stroke ਦਾ ਖ਼ਤਰਾ, ਕੰਪਨੀ ਨੇ ਮੰਨਿਆ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਨੇ ਮੰਨਿਆ ਹੈ ਕਿ ਇਸ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। The Telegraph (UK) ਦੀ ਰਿਪੋਰਟ ਮੁਤਾਬਕ ਐਸਟਰਾਜੇਨੇਕਾ ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਕਈਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। Covishield ਨਾਮ ਦੀ ਇੱਕ ਵੈਕਸੀਨ ਭਾਰਤ ਵਿੱਚ AstraZeneca ਦੇ ਫਾਰਮੂਲੇ ਦੀ ਵਰਤੋਂ ਕਰਕੇ ਬਣਾਈ ਗਈ ਸੀ। ਬ੍ਰਿਟਿਸ਼ ਹਾਈ ਕੋਰਟ ਨੂੰ ਸੌਂਪੇ ਗਏ ਦਸਤਾਵੇਜ਼ਾਂ ਵਿੱਚ, ਕੰਪਨੀ ਨੇ ਮੰਨਿਆ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਜਾਂ ਟੀਟੀਐਸ ਦਾ ਕਾਰਨ ਬਣ ਸਕਦੀ ਹੈ।ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ। ਇਸ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ (Heart Attack ਤੇ Brain Stroke) ਦਾ ਖ਼ਤਰਾ ਵੀ ਰਹਿੰਦਾ ਹੈ। ਕੰਪਨੀ ਖਿਲਾਫ ਹਾਈਕੋਰਟ ‘ਚ 51 ਮਾਮਲਿਆਂ ‘ਚ ਕੇਸ ਚੱਲ ਰਿਹਾ ਹੈ। ਪੀੜਤਾਂ ਨੇ ਐਸਟਰਾਜ਼ੇਨੇਕਾ ਤੋਂ ਕਰੀਬ 1 ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *