ਸੰਗਰੂਰ: ਜਥੇਬੰਦੀਆਂ ਵਲੋਂ 9 ਮਈ ਨੂੰ ਡੀ. ਈ. ਓ. ਦਫ਼ਤਰ ਸੰਗਰੂਰ ਅੱਗੇ ਸਖ਼ਤ ਜਥੇਬੰਦਕ ਐਕਸ਼ਨ ਦੀ ਚੇਤਾਵਨੀ

ਚੰਡੀਗੜ੍ਹ ਪੰਜਾਬ

ਸੰਗਰੂਰ, 30 ਅਪ੍ਰੈਲ ,ਬੋਲੇ ਪੰਜਾਬ ਬਿਓਰੋ: ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਦਿੱਤੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਹੜਤਾਲੀ ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਾਮਲੇ ਸਬੰਧੀ ਸਾਂਝਾ ਅਧਿਆਪਕ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਵਿਦਿਆਰਥੀ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਇੱਕ ਵੱਡਾ ਵਫ਼ਦ ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਦੇ ਮਸਲੇ ‘ਤੇ ਡੀ.ਈ.ਓ. ਐਲੀਮੈਂਟਰੀ ਸੰਗਰੂਰ ਬਲਜਿੰਦਰ ਕੌਰ ਨੂੰ ਮਿਲਣ ਉਹਨਾਂ ਦੇ ਦਫ਼ਤਰ ਪਹੁੰਚਿਆ। ਪਹਿਲਾਂ ਸੂਚਨਾ ਦਿੱਤੀ ਹੋਣ ਦੇ ਬਾਵਜੂਦ ਡੀ.ਈ.ਓ. ਵੱਲੋਂ ਦਫ਼ਤਰ ਵਿੱਚ ਮੌਜੂਦ ਨਾ ਹੋਣ ‘ਤੇ ਵਫਦ ਨੇ ਡਿਪਟੀ ਡੀ.ਈ.ਓ. ਅਸ਼ੀਸ਼ ਸ਼ਰਮਾ ਕੋਲ ਇਸ ਦਾ ਸਖ਼ਤ ਰੋਸ ਦਰਜ਼ ਕਰਵਾਇਆ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ, ਚੀਮਾ ਅਤੇ ਸੰਗਰੂਰ -1 ਬਲਾਕਾਂ ਦੇ ਬੀ.ਪੀ.ਈ.ਓਜ਼. ਦੁਆਰਾ ਬਿਨਾਂ ਕਿਸੇ ਵਿਭਾਗੀ ਜਾਂ ਸਰਕਾਰੀ ਆਦੇਸ਼ ਤੋਂ ਹੀ ਆਪਣੇ ਪੱਧਰ ਤੇ ਹੜਤਾਲ ਤੇ ਜਾਣ ਵਾਲੇ ਅਧਿਆਪਕਾਂ ਦੀ ਤਨਖਾਹ ਕੱਟ ਲਈ ਗਈ ਹੈ।

ਵਫ਼ਦ ਨੇ ਡਿਪਟੀ ਡੀ.ਈ.ਓ. ਨਾਲ ਮਸਲੇ ਸਬੰਧੀ ਗੱਲਬਾਤ ਕੀਤੀ। ਇੱਕ ਪਾਸੇ ਡੀ.ਈ.ਓ. ਦਫ਼ਤਰ ਤੋਂ ਅਗਵਾਈ ਮੰਗਣ ਅਤੇ ਦੂਜੇ ਪਾਸੇ ਅਗਵਾਈ ਨਾ ਆਉਣ ‘ਤੇ ਆਪਣੀ ਮਰਜ਼ੀ ਨਾਲ ਅਧਿਆਪਕਾਂ ਦੀ ਤਨਖਾਹ ਕੱਟਣ ‘ਤੇ ਡੀ.ਈ.ਓ. ਦਫ਼ਤਰ ਦੇ ਪ੍ਰਭਾਵ ਤੋਂ ਬਾਹਰੇ ਉਕਤ ਬੀ.ਪੀ.ਈ.ਓਜ਼. ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ, ਜਿਹੜੇ ਚੋਣਾਂ ਵੇਲੇ ਜਾਣ ਬੁੱਝ ਕੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ‘ਤੇ ਤੁਲੇ ਹੋਏ ਹਨ। ਵਫ਼ਦ ਨੇ ਕਿਹਾ ਕਿ ਜਿੰਨਾ ਸਮਾਂ ਉੱਪਰਲੇ ਦਫਤਰਾਂ ਦੀ ਅਗਵਾਈ ਨਹੀਂ ਆਉਂਦੀ ਓਨਾ ਸਮਾਂ ਤਨਖਾਹ ਕੱਟਣਾ ਠੀਕ ਨਹੀਂ ਇਸ ਲਈ ਕੱਟੀ ਤਨਖਾਹ ਵਾਪਸ ਕੀਤੀ ਜਾਵੇ। ਡਿਪਟੀ ਡੀ.ਈ.ਓ. ਨੇ ਡੀ.ਈ.ਓ. ਨਾਲ ਫੋਨ ‘ਤੇ ਗੱਲ ਕਰਕੇ ਵਫ਼ਦ ਨੂੰ ਦੱਸਿਆ ਕਿ ਡੀ.ਈ.ਓ. ਸਾਹਿਬ ਵੱਲੋਂ ਜਥੇਬੰਦੀਆਂ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ ਜਿਸ ਦੌਰਾਨ ਉਹ ਉੱਚ-ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨ ਦੇ ਯਤਨ ਕਰਨਗੇ। ਇਸ ਸਮੇਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਆਪਸੀ ਸਹਿਮਤੀ ਨਾਲ ਤੈਅ ਕੀਤਾ ਕਿ 3 ਮਈ ਨੂੰ ਸ਼ਾਮ 3 ਵਜੇ ਡੀ.ਈ.ਓ. ਨੂੰ ਦੁਬਾਰਾ ਵੱਡੇ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ ਅਤੇ ਇਸ ਮਸਲੇ ਸਬੰਧੀ ਡੀ.ਈ.ਓ. ਵੱਲੋਂ ਕੀਤੀ ਕਾਰਵਾਈ ਸਬੰਧੀ ਜਾਣਿਆ ਜਾਵੇਗਾ। ਵਫ਼ਦ ਨੇ ਲਿਖਤੀ ਰੂਪ ਵਿੱਚ ਡੀ.ਈ.ਓ. ਨੂੰ ਚੇਤਾਵਨੀ ਦਿੱਤੀ ਕਿ ਜੇਕਰ 3 ਤਾਰੀਖ ਤੱਕ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਵਿਖੇ ਸਖ਼ਤ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ

Leave a Reply

Your email address will not be published. Required fields are marked *