ਬੇਕਾਬੂ ਟਰੱਕ ਜੀਪ ‘ਤੇ ਪਲਟਿਆ, 6 ਲੋਕਾਂ ਦੀ ਮੌਤ

ਨੈਸ਼ਨਲ


ਪਟਨਾ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬਿਹਾਰ ‘ਚ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਭਾਗਲਪੁਰ ਜ਼ਿਲ੍ਹੇ ਦੇ ਘੋਘਾ ਥਾਣਾ ਅਧੀਨ ਪੈਂਦੇ ਪਿੰਡ ਅਮਾਪੁਰ ਨੇੜੇ ਬੀਤੀ ਰਾਤ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਜੀਪ ’ਤੇ ਪਲਟ ਗਿਆ।ਇਸ ਕਾਰਨ ਜੀਪ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਜੀਪ ਵਿੱਚ ਸਵਾਰ ਵਿਅਕਤੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਸਤਿਅਮ ਮੰਡਲ (32), ਸੰਚਿਤ ਕੁਮਾਰ (18), ਅਭਿਸ਼ੇਕ ਕੁਮਾਰ (12), ਪੰਕਜ ਕੁਮਾਰ ਸਿੰਘ (35), ਅਮਿਤ ਦਾਸ (16) ਅਤੇ ਪਰਿਮਲ ਦਾਸ (42) ਵਜੋਂ ਹੋਈ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।