ਪੰਜਾਬ ‘ਚ ਤਿੰਨ ਵਿਅਕਤੀਆਂ ਵਲੋਂ 17 ਦਿਨ ਨਾਬਾਲਗ ਲੜਕੀ ਨਾਲ ਬਲਾਤਕਾਰ

ਚੰਡੀਗੜ੍ਹ ਪੰਜਾਬ


ਲੁਧਿਆਣਾ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਜ਼ਿਲ੍ਹਾ ਲੁਧਿਆਣਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਮੁਲਜ਼ਮਾਂ ਨੇ ਇੱਕ ਨਾਬਾਲਗ ਲੜਕੀ ਨਾਲ 17 ਦਿਨਾਂ ਤੱਕ ਸਮੂਹਿਕ ਬਲਾਤਕਾਰ ਕੀਤਾ। ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮਾਤਾ-ਪਿਤਾ ਤੋਂ ਨਾਰਾਜ਼ ਹੋ ਕੇ ਘਰੋਂ ਭੱਜੀ 16 ਸਾਲਾ ਨਾਬਾਲਗ ਲੜਕੀ ਨੂੰ ਤਿੰਨ ਦੋਸਤਾਂ ਨੇ ਵਰਗਲ਼ਾ ਲਿਆ, ਜਿਸ ਨੂੰ ਮੁਲਜ਼ਮ ਆਪਣੇ ਕਮਰੇ ‘ਚ ਲੈ ਗਏ। ਇੱਥੇ ਮੁਲਜ਼ਮਾਂ ਨੇ ਨਾਬਾਲਗ ਨਾਲ 17 ਦਿਨਾਂ ਤੱਕ ਸਬੰਧ ਬਣਾਏ।
ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲੀਸ ਨੇ ਲੜਕੀ ਦੀ ਮਾਤਾ ਵਾਸੀ ਚੰਦਨ ਨਗਰ ਦੇ ਬਿਆਨਾਂ ’ਤੇ 3 ਮੁਲਜ਼ਮਾਂ ਸੁਖਵੀਰ, ਸੋਨੂੰ ਅਤੇ ਦੀਪਕ ਖ਼ਿਲਾਫ਼ 376 ਡੀ-ਏ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 8 ਅਪਰੈਲ ਨੂੰ ਉਸ ਦੀ ਵੱਡੀ ਲੜਕੀ ਲੜਾਈ-ਝਗੜੇ ਕਾਰਨ ਘਰੋਂ ਭੱਜ ਗਈ ਸੀ, ਜਿਸ ਮਗਰੋਂ ਢੰਡਾਰੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਮੁਲਜਮ ਸੁਖਵੀਰ ਨਾਲ ਹੋਈ, ਜਿਸ ਨੇ ਉਸ ਨੂੰ ਆਪਣੀਆਂ ਗੱਲਾਂ ‘ਚ ਫਸਾ ਲਿਆ ਅਤੇ ਆਪਣੇ ਨਾਲ ਕਮਰੇ ‘ਚ ਲੈ ਗਿਆ, ਜਿੱਥੇ ਉਕਤ ਮੁਲਜ਼ਮ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਕਿਸੇ ਤਰ੍ਹਾਂ ਉਹ ਉਥੋਂ ਭੱਜ ਕੇ ਘਰ ਪਹੁੰਚੀ ਅਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।